ਰਿਕਾਰਡਤੋੜ ਇੱਕਠ ਨਾਲ ਸ਼ਾਨਦਾਰ ਰਿਹਾ ਮੈਲਬੋਰਨ ਵਿੱਚ ਹੋਇਆ ਓਲਡ ਸਕੂਲ ਮੇਲਾ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਸਿੱਧੂ ਬ੍ਰਦਰਜ਼ ਐਂਟਰਟੈਂਮੈਂਟ ਵਲੋਂ ਕਰਵਾਇਆ ਓਲਡ ਸਕੂਲ ਮੇਲਾ ਇਸ ਵਾਰ ਰਿਕਾਰਡਤੋੜ ਇੱਕਠ ਨਾਲ ਬਹੁਤ ਹੀ ਸਫਲ ਰਿਹਾ ਹੈ। ਮੇਲੇ ਲਈ ਦਰਸ਼ਕ ਇਨੇਂ ਉਤਸ਼ਾਹਿਤ ਸਨ ਕਿ ਕਈ ਦਰਸ਼ਕ ਦੂਜੇ ਸ਼ਹਿਰਾਂ ਤੋਂ ਵੀ ਇਸ ਮੇਲੇ ਦਾ ਆਨੰਦ ਮਾਨਣ ਪੁੱਜੇ। ਮੇਲੇ ਵਿੱਚ ਘੱਟੋ-ਘੱਟ 20,000 ਦਰਸ਼ਕਾਂ ਦਾ ਇੱਕਠ ਹੋਇਆ ਦੱਸਿਆ ਜਾ ਰਿਹਾ ਹੈ। ਇਨੇਂ ਜਿਆਦਾ ਇੱਕਠ ਸਦਕਾ ਇਹ ਮੇਲਾ ਆਸਟ੍ਰੇਲੀਆ ਵਿੱਚ ਸਭ ਤੋਂ ਜਿਆਦਾ ਇੱਕਠ ਵਾਲਾ ਭਾਰਤੀ ਮੇਲਾ ਸਾਬਿਤ ਹੋਇਆ ਹੈ। ਇਸ ਮੇਲੇ ਵਿੱਚ ਸੀਪ ਦੇ ਮੁਕਾਬਲੇ, ਬਜੁਰਗਾਂ ਦੀਆਂ ਦੌੜਾਂ, ਚਾਟੀ ਦੌੜ, ਕੁਰਸੀ ਦੌੜ, ਰੱਸਾਕੱਸੀ, ਬੱਚਿਆਂ ਦੀਆਂ ਦੌੜਾਂ, ਗਿੱਧਾ, ਭੰਗੜਾ ਕਰਵਾਇਆ ਗਿਆ।