ਟੌਰੰਗੇ ਦੀਆਂ ਸੜਕਾਂ ‘ਤੇ ਕੱਲ ਕੱਢਿਆ ਜਾਏਗਾ ਵਿਸ਼ਾਲ ਨਗਰ ਕੀਰਤਨ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਸੰਗਤਾਂ ਨੂੰ ਦੱਸਦੀਏ ਕਿ ਕੱਲ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਟੌਰੰਗਾ ਸਿੱਖ ਸੁਸਾਇਟੀ ਵਲੋਂ ਟੌਰੰਗੇ ਵਿਖੇ ਵਿਸਾਖੀ ਨੂੰ ਸਮਰਪਿਤ ਪਹਿਲਾ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਮੌਕੇ ਸੰਗਤਾਂ ਨਿਊਜੀਲੈਂਡ ਭਰ ਤੋਂ ਪੁੱਜ ਰਹੀਆਂ ਹਨ।
ਸੁਸਾਇਟੀ ਪ੍ਰਧਾਨ ਬਲਬੀਰ ਸਿੰਘ ਤੇ ਪ੍ਰਬੰਧਕ ਸੁਖਦੇਵ ਸਿੰਘ ਨੇ ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਗੁਰਦੁਆਰਾ ਸਾਹਿਬ ਵਿਖੇ 8.30 ਵਜੇ ਤੋਂ ਧਾਰਮਿਕ ਦੀਵਾਨ ਸ਼ੁਰੂ ਹੋ ਜਾਣਗੇ।
ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ 11 ਵਜੇ 342 ਚੀਨੀ ਰੋਡ ਈਸਟ, ਓਰੋਪੀ ਤੋਂ ਹੋਏਗੀ ਅਤੇ ਵਾਪਸੀ ਗੁਰਦੁਆਰਾ ਸਾਹਿਬ ਵਿਖੇ 2 ਵਜੇ ਹੋਏਗੀ। ਮੌਸਮ ਸਾਫ ਰਹਿਣ ਦੀ ਅਰਦਾਸ ਪ੍ਰਬੰਧਕਾਂ ਤੇ ਸਮੂਹ ਸੰਗਤਾਂ ਵਲੋਂ ਕੀਤੀ ਜਾ ਰਹੀ ਹੈ।