ਇਨ੍ਹਾਂ ਸਰਦੀਆਂ ਵਿੱਚ 11 ਨਵੀਆਂ ਜੁਖਾਮ ਤੇ ਫਲੂ ਦੀਆਂ ਦਵਾਈਆਂ ਨੂੰ ਮਿਲੀ ਮਨਜੂਰੀ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਇਸ ਸਾਲ ਸਰਦੀਆਂ ਵਿੱਚ ਨਿਊਜੀਲੈਂਡ ਵਾਸੀਆਂ ਨੂੰ ਜੁਖਾਮ ਜਾਂ ਫਲੂ ਦੀ ਦਵਾਈ ਨੂੰ ਲੈਕੇ ਕੋਈ ਦਿੱਕਤ ਨਾ ਪੇਸ਼ ਆਏ, ਇਸ ਲਈ ਮੈਡਸੈਫ ਨੇ 11 ਨਵੀਆਂ ਦਵਾਈਆਂ ਨੂੰ ਮਨਜੂਰੀ ਦਿੱਤੀ ਹੈ। ਇਨ੍ਹਾਂ ਦਵਾਈਆਂ ਵਿੱਚ ਸੁਡੋਫੈਡਰੀਨ ਵੀ ਮੌਜੂਦ ਰਹੇਗਾ। ਸਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਇਨ੍ਹਾਂ ਦਵਾਈਆਂ ਦੀ ਅਪੂਰਤੀ 2025 ਤੱਕ ਸੰਭਵ ਨਹੀਂ ਸੀ, ਪਰ ਨਿਊਜੀਲੈਂਡ ਵਾਸੀਆਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਜਲਦੀ ਲਿਆ ਗਿਆ ਹੈ।