12 ਅਤੇ 13 ਸਾਲਾ ਦੇ ਬੱਚੇ ਚੋਰੀ ਦੀ ਗੱਡੀ ਸਮੇਤ ਹੋਏ ਗ੍ਰਿਫਤਾਰ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਨਿਊ ਸਾਊਥ ਵੇਲਜ਼ ਦੇ ਵੋਲੋਨਗੋਂਗ ਤੋਂ ਇੱਕ ਬਹੁਤ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ 12 ਅਤੇ 13 ਸਾਲਾ ਦੇ 3 ਬੱਚੇ ਪੁਲਿਸ ਨੇ ਚੋਰੀ ਦੀ ਕਾਰ ਸਮੇਤ ਕਾਨੂੰਨੀ ਰਫਤਾਰ ਸੀਮਾ ਤੋਂ ਦੁੱਗਣੀ ਰਫਤਾਰ ‘ਤੇ ਜਾਂਦਿਆਂ ਫੜੇ ਹਨ। ਪੁਲਿਸ ਨੇ ਇਨ੍ਹਾਂ ਨੂੰ ਰੋਕਣ ਲਈ ਪਿੱਛਾ ਵੀ ਕੀਤਾ ਪਰ ਇਹ ਬੱਚੇ ਬਹੁਤ ਤੇਜੀ ਨਾਲ ਗੱਡੀ ਚਲਾਉਣ ਲੱਗ ਪਏ, ਜਿਸ ਕਾਰਨ ਪੁਲਿਸ ਨੂੰ ਪਿੱਛਾ ਛੱਡਣਾ ਪਿਆ, ਪਰ ਪੁਲਿਸ ਨੂੰ ਜਲਦ ਹੀ ਗੱਡੀ ਨਜਦੀਕੀ ਇਲਾਕੇ ਵਿੱਚ ਲਾਵਾਰਿਸ ਹਾਲਤ ਵਿੱਚ ਮਿਲੀ, ਜਿਸਤੋਂ ਬਾਅਦ ਬੱਚੇ ਇੱਕ ਲੋਂਡਰੀ ਸਟੋਰ ਵਿੱਚੋਂ ਗ੍ਰਿਫਤਾਰ ਕਰ ਲਏ ਗਏ।