ਆਖਿਰਕਾਰ ਮਹਿੰਗਾਈ ਨੂੰ ਪਈ ਠੱਲ, ਬੀਤੇ ਇੱਕ ਸਾਲ ਵਿੱਚ ਮਹਿੰਗਾਈ ਦਰ ਰਹੀ ਸਭ ਤੋਂ ਘੱਟ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਸਟੇਟਸ ਐਨ ਜੈਡ ਦੇ ਤਾਜਾ ਜਾਰੀ ਹੋਏ ਆਂਕੜੇ ਨਿਊਜੀਲੈਂਡ ਵਾਸੀਆਂ ਲਈ ਰਾਹਤ ਭਰੇ ਹਨ। ਮਾਰਚ 2024 ਤੱਕ ਬੀਤੇ ਇੱਕ ਸਾਲ ਦੇ ਆਂਕੜਿਆਂ ਅਨੁਸਾਰ ਨਿਊਜੀਲੈਂਡ ਵਿੱਚ ਫੂਡ ਪ੍ਰੋਡਕਟਸ ਦੇ ਮੁੱਲਾਂ ਵਿੱਚ ਸਿਰਫ 0.7% ਦਾ ਵਾਧਾ ਹੀ ਹੋਇਆ ਹੈ ਤੇ ਅਪ੍ਰੈਲ 2021 ਤੋਂ ਬਾਅਦ ਇਹ ਸਭ ਤੋਂ ਘੱਟ ਮਹਿੰਗਾਈ ਸਾਬਿਤ ਹੋਈ ਹੈ। ਇਸ ਤੋਂ ਪਹਿਲਾਂ ਬੀਤੇ ਸਾਲ ਇਹ ਮਹਿੰਗਾਈ ਦਰ 2.1% ਰਹੀ ਸੀ।