ਆਕਲੈਂਡ ਦੇ ਸਾਬਕਾ ਰੈਸਟੋਰੈਂਟ ਮਾਲਕ ਨੂੰ ਆਪਣੇ ਕਰਮਚਾਰੀ ਨੂੰ $100,000 ਅਦਾ ਕਰਨ ਦੇ ਹੁਕਮ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਦੀਵਾਲੀਆ ਹੋਕੇ ਕਰਮਚਾਰੀ ਦੀ ਤਨਖਾਹ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਮਾਲਕ ਨੂੰ ਈ ਆਰ ਏ ਨੇ $100,000 ਦੇ ਕਰੀਬ ਆਪਣੇ ਸਾਬਕਾ ਕਰਮਚਾਰੀ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ। ਆਕਲੈਂਡ ਵਿੱਚ 2022 ਵਿੱਚ ਦੀਵਾਲੀਆ ਹੋਏ ਹੁਆ’ਜ਼ ਰੈਸਟੋਰੈਂਟ ਦੇ ਮਾਲਕ ਸ਼ੈਨ ਯੁਆਨ ਨੂੰ ਆਪਣੇ ਰੈਸਟੋਰੈਂਟ ਵਿੱਚ ਕੰਮ ਕਰਦੇ ਸ਼ੈਫ ਨੂੰ $43,943.42 ਤਨਖਾਹਾਂ ਦੇ, $21,000 ਕਰਮਚਾਰੀ ਤੋਂ ਕਰਵਾਈ ਅਦਾਇਗੀ ਦੇ ਤੇ $20,000 ਹਰਜਾਨੇ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੀ ਨਹੀਂ ਮਾਲਕ ਦੀ ਪਤਨੀ ਜੋ ਰੈਸਟੋਰੈਂਟ ਵਿੱਚ ਮੈਨੇਜਰ ਦਾ ਕੰਮ ਕਰਦੀ ਸੀ, ਉਸਨੂੰ ਵੀ $10,000 ਜੁਰਮਾਨਾ ਅਦਾ ਕਰਨ ਦੇ ਹੁਕਮ ਹੋਏ ਹਨ।