ਸਿਡਨੀ ਮਾਲ ਅਟੈਕ ਵਿੱਚ ਜਖਮੀ ਹੋਏ 9 ਮਹੀਨੇ ਦੇ ਬੱਚੇ ਦੀ ਹਾਲਤ ਵਿੱਚ ਹੋਇਆ ਸੁਧਾਰ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਦੇ ਮਾਲ ਵਿੱਚ ਜੋ ਸ਼ਨੀਵਾਰ ਸ਼ਾਮ ਹਮਲਾ ਹੋਇਆ ਸੀ, ਉਸ ਵਿੱਚ ਇੱਕ 9 ਮਹੀਨੇ ਦੇ ਬੱਚੇ ਨੂੰ ਵੀ ਹਮਲਾਵਰ ਵਲੋਂ ਜਖਮੀ ਕੀਤਾ ਗਿਆ ਸੀ। ਨਿਊ ਸਾਊਥ ਵੇਲਜ਼ ਦੀ ਹੈਲਥ ਮਨਿਸਟਰ ਰਯਾਨ ਪਾਰਕ ਨੇ ਬੱਚੇ ਦੀ ਸਿਹਤ ਨੂੰ ਲੈਕੇ ਤਾਜਾ ਅਪਡੇਟ ਦਿੱਤੀ ਹੈ, ਉਨ੍ਹਾਂ ਦੱਸਿਆ ਹੈ ਕਿ ਬੱਚੇ ਦੀ ਸਿਹਤ ਵਿੱਚ ਅੱਗੇ ਨਾਲੋਂ ਸੁਧਾਰ ਹੈ ਤੇ ਉਨ੍ਹਾਂ ਆਸ ਪ੍ਰਗਟਾਈ ਹੈ ਕਿ ਬੱਚੇ ਨੂੰ ਆਉਂਦੇ ਇੱਕ ਵਿੱਚ ਐਮਰਜੈਂਸੀ ਤੋਂ ਸਧਾਰਨ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਜਾਏਗਾ। ਦੱਸਦੀਏ ਕਿ ਇਸ ਹਮਲੇ ਵਿੱਚ ਬੱਚੇ ਦੀ 38 ਸਾਲਾ ਮਾਂ ਐਸ਼ਲੀ ਗੁੱਡ ਮਾਰੀ ਗਈ ਸੀ।