ਜਲਦ ਹੀ ਨਿਊਜੀਲੈਂਡ ਵਾਸੀ ਕਿਰਾਏ ਦੇ ਮਕਾਨ ਵਿੱਚ ਰੱਖ ਸਕਣਗੇ ਪਾਲਤੂ ਜਾਨਵਰ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਦੇ ਵਿੱਚ ਜੇ ਤੁਸੀਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ, ਕਿਉਂਕਿ ਮਈ ਵਿੱਚ ਕਿਰਾਏਨਾਮੇ ਸਬੰਧੀ ਹੋਣ ਜਾ ਰਹੇ ਬਦਲਾਵਾਂ ਤੋਂ ਬਾਅਦ ਕਿਰਾਏਦਾਰਾਂ ਲਈ ਘਰ ਵਿੱਚ ਪਾਲਤੂ ਜਾਨਵਰ ਰੱਖਣਾ ਆਸਾਨ ਹੋ ਜਾਏਗਾ। ਇਸ ਲਈ ਕੁਝ ਨਿਯਮ ਤੇ ਐਕਸਟਰਾ ਬਾਉਂਡ ਤਹਿਤ ਕਿਰਾਏਦਾਰ ਤੋਂ ਚਾਰਜ ਕੀਤੇ ਜਾਣਗੇ ਤਾਂ ਜੋ ਘਰ ਦੇ ਮਾਲਕ ਨੂੰ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਨੂੰ ਕਵਰ ਕੀਤਾ ਜਾ ਸਕੇ। ਆਂਕੜਿਆਂ ਅਨੁਸਾਰ 64% ਨਿਊਜੀਲੈਂਡ ਵਾਸੀ ਪਾਲਤੂ ਜਾਨਵਰ ਰੱਖਣ ਵਾਲੇ ਹਨ ਤੇ ਬਾਕੀਆਂ ਵਿੱਚੋਂ ਵੀ 59% ਪਾਲਤੂ ਜਾਨਵਰ ਰੱਖਣ ਦੇ ਸ਼ੋਕੀਨ ਹਨ, ਪਰ ਕਿਰਾਏ ਸਬੰਧੀ ਸਖਤ ਕਾਨੂੰਨਾਂ ਕਾਰਨ ਉਹ ਅਜਿਹਾ ਨਹੀਂ ਕਰ ਸਕਦੇ।