ਸਿਡਨੀ ਵਿੱਚ ਫਿਰ ਤੋਂ ਵਾਪਰੀ ਮੰਦਭਾਗੀ ਘਟਨਾ, ਹੁਣ ਚਰਚ ਵਿੱਚ ਪਾਦਰੀ ਤੇ ਹੋਰਾਂ ਕਈਆਂ ‘ਤੇ ਹੋਇਆ ਹਮਲਾ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਵੀਕੈਂਡ ‘ਤੇ ਵਾਪਰੇ ਹਾਦਸੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਿਡਨੀ ਵਿੱਚ ਖੌਫਨਾਕ ਹਾਦਸਾ ਵਾਪਰਨ ਦੀ ਖਬਰ ਹੈ। ਇਹ ਹਾਦਸਾ ਸਿਡਨੀ ਦੀ ਚਰਚ ਵਿੱਚ ਵਾਪਰਿਆ ਹੈ, ਜਿੱਥੇ ਇੱਕ ਲਾਈਵ ਸਟਰੀਮ ਦੌਰਾਨ ਇੱਕ ਵਿਅਕਤੀ ਨੇ ਹਥਿਆਰ ਕੱਢਕੇ ਪਾਦਰੀ ਤੇ ਚਰਚ ਵਿੱਚ ਮੌਜੂਦ ਹੋਰਾਂ ਕਈਆਂ ਨੂੰ ਜਖਮੀ ਕਰ ਦਿੱਤਾ। ਚੰਗੀ ਕਿਸਮਤ ਰਹੀ ਕਿ ਵਿਅਕਤੀ ਨੂੰ ਪੁਲਿਸ ਨੇ ਸਮੇਂ ਸਿਰ ਕਾਬੂ ਕਰ ਗ੍ਰਿਫਤਾਰ ਕਰ ਲਿਆ ਤੇ ਜਖਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ।