ਪੋਪੀਜ਼ ਰੈਸਟੋਰੈਂਟ ਦੇ ਨਿਊਜੀਲੈਂਡ ਆਉਣ ਨਾਲ ਸੈਂਕੜੇ ਨਵੀਆਂ ਨੌਕਰੀਆਂ ਹੋਣਗੀਆਂ ਪੈਦਾ

Spread the love

ਇਕਾਨਮੀ ਨੂੰ ਮਿਲੇਗਾ $25 ਮਿਲੀਅਨ ਦਾ ਹੁਲਾਰਾ
ਆਕਲੈਂਡ (ਹਰਪ੍ਰੀਤ ਸਿੰਘ) – ਅਮਰੀਕਾ ਦੀ ਮਸ਼ਹੂਰ ਫਰਾਈਡ ਫਾਸਟਫੂਡ ਚੈਨ ਪੋਪੀਜ਼ ਨੇ ਨਿਊਜੀਲੈਂਡ ਵਿੱਚ ਆਪਣਾ ਪਹਿਲਾ ਰੈਸਟੋਰੈਂਟ ਖੋਲ ਦਿੱਤਾ ਹੈ ਤੇ ਕੁਝ ਸਮੇਂ ਵਿੱਚ ਇਨ੍ਹਾਂ ਰੈਸਟੋਰੈਂਟਾਂ ਦੀ ਗਿਣਤੀ 10 ਤੱਕ ਕੀਤੇ ਜਾਣ ਦਾ ਟੀਚਾ ਹੈ। ਇਸ ਨਵੀਂ ਫਾਸਟਫੂਡ ਚੈਨ ਦੇ ਆਉਣ ਨਾਲ ਨਾ ਸਿਰਫ ਨਿਊਜੀਲੈਂਡ ਵਾਸੀਆਂ ਨੂੰ ਇੱਕ ਨਵਾਂ ਸੁਆਦ ਮਿਲੇਗਾ, ਬਲਕਿ ਇਨ੍ਹਾਂ ਰੈਸਟੋਰੈਂਟਾਂ ਦੇ ਖੁੱਲਣ ਨਾਲ ਕਰੀਬ 150 ਨਵੀਆਂ ਪੱਕੀਆਂ ਨੌਕਰੀਆਂ ਵੀ ਪੈਦਾ ਹੋਣਗੀਆਂ ਤੇ ਨਾਲ ਹੀ ਅਰਥਚਾਰੇ ਵਿੱਚ ਇਹ ਰੈਸਟੋਰੈਂਟ $25 ਮਿਲੀਅਨ ਦਾ ਸਲਾਨਾ ਹਿੱਸਾ ਵੀ ਪਾਉਣਗੇ। ਪੋਪੀਜ਼ ਦਾ ਅਗਲਾ ਰੈਸਟੋਰੈਂਟ ਮਈ ਵਿੱੱਚ ਟੌਪੋ ਵਿੱਚ ਖੋਲਿਆ ਜਾਣਾ ਹੈ ਤੇ ਨਾਲ ਹੀ ਗੁਆਂਢੀ ਮੁਲਕ ਆਸਟ੍ਰੇਲੀਆ ਵਿੱਚ ਵੀ ਇਨ੍ਹਾਂ ਰੈਸਟੋਰੈਂਟਾਂ ਦੇ ਜਲਦ ਖੋਲੇ ਜਾਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ।