ਖਰਾਬ ਮੌਸਮ ਦਾ ਕਹਿਰ!

Spread the love

1800 ਤੋਂ ਵਧੇਰੇ ਵਾਰ ਅਸਮਾਨੀ ਬਿਜਲੀ ਗਿਰੀ ਜਮੀਨ ‘ਤੇ
ਆਕਲੈਂਡ (ਹਰਪ੍ਰੀਤ ਸਿੰਘ) – ਖਰਾਬ ਮੌਸਮ ਨੇ ਅੱਜ ਲਗਭਗ ਸਾਰੇ ਹੀ ਨਾਰਥ ਆਈਲੈਂਡ ‘ਤੇ ਕਹਿਰ ਮਚਾਇਆ ਹੈ। ਖਾਸਕਰ ਗਿਸਬੋਰਨ, ਬੇਅ ਆਫ ਪਲੈਂਟੀ ਰੋਟੋਰੂਆ ਵਿੱਚ ਖਰਾਬ ਮੌਸਮ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ। ਦੁਪਹਿਰ 3.31 ਤੱਕ 1800 ਤੋਂ ਵਧੇਰੇ ਵਾਰ ਅਸਮਾਨੀ ਬਿਜਲੀ ਇਸ ਖਰਾਬ ਮੌਸਮ ਦੌਰਾਨ ਗਿਰੀ ਦੱਸੀ ਜਾ ਰਹੀ ਹੈ। ਰਾਤ 11 ਵਜੇ ਤੱਕ ਇਨ੍ਹਾਂ ਇਲਾਕਿਆਂ ਲਈ ਓਰੇਂਜ ਵਾਰਨਿੰਗ ਅਮਲ ਵਿੱਚ ਹੈ ਤੇ ਇਸ ਦੌਰਾਨ 10 ਤੋਂ 20 ਐਮ ਐਮ ਬਾਰਿਸ਼ ਪ੍ਰਤੀ ਘੰਟਾ ਹੋਣੀ ਸੁਭਾਵਿਕ ਹੈ, ਜੋ ਹੜ੍ਹਾਂ ਵਰਗੇ ਹਲਾਤਾਂ ਦਾ ਕਾਰਨ ਵੀ ਬਣ ਸਕਦਾ ਹੈ।