ਕਿਸਮਤ ਖੁੱਲ ਗਈ ਪਾਲਮਰਸਟਨ ਨਾਰਥ ਦੇ ਜੋੜੇ ਦੀ, $700,000 ਦੀ ਲੋਟੋ ਜਿੱਤਕੇ ਉਤਾਰਿਆ ਘਰ ਦਾ ਕਰਜਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਇਸ ਮਹੀਨੇ ਦੀ ਸ਼ੁਰੂਆਤ ‘ਤੇ ਲੋਟੋ ਦੀ $700,000 ਲਾਟਰੀ ਜਿੱਤਣ ਵਾਲੇ ਜੋੜੇ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਇਨਾਮੀ ਰਾਸ਼ੀ ਨਾਲ ਆਪਣੇ ਘਰ ਦਾ ਕਰਜਾ ਉਤਾਰ ਦਿੱਤਾ ਹੈ ਤੇ ਹੁਣ ਉਹ ਬਹੁਤ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ, ਕਿਉਂਕਿ ਘਰ ਦੇ ਕਰਜੇ ਦੀ ਕਿਸ਼ਤ ਕੱਢਣ ਲਈ ਉਨ੍ਹਾਂ ਨੂੰ ਕਾਫੀ ਮੁਸ਼ੱਕਤ ਕਰਨੀ ਪੈਂਦੀ ਸੀ ਤੇ ਅਜਿਹਾ ਬਿਲਕੁਲ ਵੀ ਨਹੀਂ ਹੋਏਗਾ। ਜੋੜਾ ਅਕਸਰ ਹੀ ਲੋਟੋ ਦੀ ਟਿਕਟ ਖ੍ਰੀਦ ਕਰਦਾ ਰਹਿੰਦਾ ਹੈ। ਬਾਕੀ ਦੇ ਬਚੇ ਨੂੰ ਪੈਸੇ ਨੂੰ ਜੋੜਾ ਇਨਵੈਸਟ ਕਰੇਗਾ ਅਤੇ ਜਲਦ ਹੀ ਇੱਕ ਚੰਗੀ ਛੁੱਟੀ ਮਨਾਉਣ ਵਿਦੇਸ਼ ਵੀ ਜਾਏਗਾ।