ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਦੇ ਮਾਲਕਾਂ ਲਈ ਨਵੀਆਂ ਗਾਈਡਲਾਈਨਜ਼ ਹੋਈਆਂ ਜਾਰੀ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਜੇ ਤੁਸੀਂ ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ਤਹਿਤ ਇਮੀਗ੍ਰੇਸ਼ਨ ਵਿਭਾਗ ਨਾਲ ਰਜਿਸਟਰ ਹੋ ਤਾਂ ਤੁਹਾਡੇ ਲਈ ਨਵੀਆਂ ਗਾਈਡਲਾਈਨਜ਼ ਜਾਰੀ ਹੋਈਆਂ ਹਨ, ਨਿਯਮਾਂ ਦੀ ਅਣਦੇਖੀ ਤੁਹਾਡੀ ਰਜਿਸਟ੍ਰੇਸ਼ਨ ਰੱਦ ਕਰ ਸਕਦੀ ਹੈ। ਲਾਗੂ ਹੋਏ ਕੁਝ ਨਵੇਂ ਨਿਯਮਾਂ ਤਹਿਤ ਦੁਬਾਰਾ ਰਜਿਸਟ੍ਰੇਸ਼ਨ ਲਾਜਮੀ ਹੈ, ਜੋ ਕਿ ਤੁਹਾਡੇ ਲਈ 12 ਮਹੀਨੇ ਜਾਂ 24 ਮਹੀਨੇ ਲਈ ਜਾਇਜ ਰਹੇਗੀ। ਤੁਹਾਡੀ ਫਾਈਲ ਦੀ ਪ੍ਰੋਸੈਸਿੰਗ ਜਲਦ ਹੋਏ ਇਸ ਲਈ ਤੁਹਾਡੇ ਕਾਰੋਬਾਰ ਦੀ ਜਾਣਕਾਰੀ ਦਿੰਦੇ ਸਾਰੇ ਜਰੂਰੀ ਕਾਗਜਾਤ ਪਹਿਲਾਂ ਹੀ ਫਾਈਲ ਨਾਲ ਲਾਓ। ਕੀਤੀ ਗਈ ਅਣਗਹਿਲੀ ਤੁਹਾਡੀ ਫਾਈਲ ਦੀ ਪ੍ਰੋਸੈਸਿੰਗ ਵਿੱਚ ਦੇਰੀ ਕਰੇਗੀ। ਇਸ ਲੰਿਕ ‘ਤੇ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ।