ਇਕ ਆਮ ਵਿਅਕਤੀ ਨੇ ਬਾਦਲ ਨੂੰ ਵੀਹ ਰੁਪਏ ਦੇ ਕੇ ਪਾਇਆ ਚੋਣ ਮੁਹਿੰਮ ਵਿਚ ਯੋਗਦਾਨ

Spread the love

ਦਿੜ੍ਹਬਾ ਮੰਡੀ,15 ਮਈ ਸਤਪਾਲ ਖਡਿਆਲ
ਲੋਕ ਸਭਾ ਚੋਣਾਂ ਵਿੱਚ ਬਹੂਤ ਸਾਰੇ ਅਜਿਹੇ ਵਾਕਿਆ ਦੇਖਣ ਨੂੰ ਮਿਲਦੇ ਹਨ ਜੋ ਕਿਸੇ ਵੀ ਪਾਰਟੀ ਲਈ ਯਾਦਗਾਰ ਬਣ ਜਾਂਦੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅੱਜਕਲ ਲੋਕ ਸਭਾ ਚੋਣਾਂ ਨੂੰ ਲੈਕੇ ਪੰਜਾਬ ਬਚਾਓ ਯਾਤਰਾ ਕਰ ਰਹੇ ਹਨ। ਇਸ ਦੌਰਾਨ ਬੀਤੀ ਦਿਨੀਂ ਜਦੋਂ ਆਪਣਾ ਪ੍ਰੋਗਰਾਮ ਕਰ ਰਹੇ ਸਨ ਤਾਂ ਇੱਕ ਥਰੀਵਿਲਰ ਚਾਲਕ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਆਪਣੀ ਕਿਰਤ ਕਮਾਈ ਵਿਚੋਂ ਉਹਨਾਂ ਨੂੰ ਵੀਹ ਰੁਪਏ ਦਾ ਯੋਗਦਾਨ ਪਾਇਆ। ਜਿਸ ਤੋਂ ਸਾਬਿਤ ਹੁੰਦਾ ਕਿ ਇਸ ਮੁਲਕ ਦੀ ਫ਼ਿਕਰ ਸਭ ਤੋਂ ਕਿਰਤੀ ਮਜਦੂਰ ਲੋਕਾ ਨੂੰ ਹੈ। ਉਹ ਸਰਕਾਰ ਨੂੰ ਸਹਿਯੋਗ ਦੇਣ ਦੇ ਨਾਲ ਨਾਲ ਵਿਰੋਧੀ ਧਿਰ ਨੂੰ ਵੀ ਮਜ਼ਬੂਤ ਕਰਦੇ ਹਨ ਤਾਂ ਕਿ ਉਹਨਾਂ ਦੀ ਗੱਲ ਉਠਾਉਣ ਵਾਲੇ ਜਾਗਦੇ ਰਹਿਣ।
ਜਦੋਂ ਕਿਸੇ ਵੀ ਧਿਰ ਦੀ ਸਰਕਾਰ ਹੁੰਦੀ ਹੈ ਤਾਂ ਉਸ ਨੂੰ ਵੱਡੀਆਂ ਕਾਰੋਬਾਰੀ ਹਸਤੀਆਂ ਹੀ ਅਰਬਾ ਰੁਪਏ ਦਾ ਫੰਡ ਦਿੰਦੀਆਂ ਹਨ। ਪਰ ਸੱਤਾ ਤੋਂ ਬਾਹਰ ਵਾਲਿਆ ਲਈ ਇਹਨਾਂ ਦਾ ਨਜ਼ਰੀਆ ਬਦਲ ਜਾਂਦਾ ਹੈ।
ਇਸ ਕਿਰਤੀ ਮਜਦੂਰ ਨੂੰ ਮਾਣ ਦਿੰਦਿਆਂ ਸ੍ਰ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਿਰਪਾਓ ਪਾ ਕੇ ਸਨਮਾਨਿਤ ਵੀ ਕੀਤਾ। ਉਹਨਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਕਿ ਸਮਾਜ ਦਾ ਕਿਰਤੀ ਵਰਗ ਸ੍ਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਖੁਸ਼ ਨਹੀਂ ਹੈ।