ਮੈਲਬੋਰਨ ਵਿਖੇ ਭੇਦਭਰੇ ਢੰਗ ਨਾਲ ਨਵਾਂ ਰੈਸਟੋਰੈਂਟ ਸੜ੍ਹ ਕੇ ਹੋਇਆ ਸੁਆਹ

Spread the love

ਕੁਝ ਦਿਨ ਪਹਿਲਾਂ ਹੀ ਕਿਸੇ ਨੇ ਖ੍ਰੀਦਿਆ ਸੀ ਭਾਈਚਾਰੇ ਤੋਂ…
ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਥੋਰਨਬਰੀ ਦੇ ਇਲਾਕੇ ਵਿੱਚ ਸਥਿਤ ਮਸ਼ਹੂਰ ਦ ਚੀਜ਼ਕੇਕ ਰੈਸਟੋਰੈਂਟ ਬੀਤੀ ਰਾਤ ਸੜ੍ਹਕੇ ਸੁਆਹ ਹੋਣ ਦੀ ਖਬਰ ਹੈ। ਅੱਗ ਇਨੀਂ ਜਿਆਦਾ ਸੀ ਕਿ ਨਾਲ ਲੱਗਦੇ ਕਈ ਕਾਰੋਬਾਰ ਤੇ ਘਰ ਵੀ ਖਾਲੀ ਕਰਵਾਉਣੇ ਪਏ। ਇਹ ਰੈਸਟੋਰੈਂਟ ਨਜਦੀਕੀ ਰਿਹਾਇਸ਼ੀ ਵਲੋਂ ਕੁਝ ਦਿਨ ਪਹਿਲਾਂ ਹੀ ਖ੍ਰੀਦਿਆ ਗਿਆ ਸੀ ਤੇ ਅੱਗ ਲੱਗਣ ਦੇ ਕਾਰਨ ਸ਼ੱਕੀ ਮੰਨੇ ਜਾ ਰਹੇ ਹਨ।