8 ਮਹੀਨੇ ਦੀ ਮਾਸੂਮ ਬੱਚੀ ਨੂੰ ਕਤਲ ਕਰਨ ਵਾਲੇ ਆਕਲੈਂਡ ਦੇ ਇਸ ਵਹਿਸ਼ੀ ਪਿਓ ਨੂੰ 17 ਸਾਲ ਦੀ ਹੋਈ ਕੈਦ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਆਪਣੀ ਹੀ 8 ਮਹੀਨਿਆਂ ਦੀ ਬੱਚੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਣ ਵਾਲੇ ਆਕਲੈਂਡ ਦੇ ਵਹਿਸ਼ੀ ਪਿਓ ਦਾ ਨਾਮ ਜੱਗਜਾਹਰ ਕਰ ਦਿੱਤਾ ਗਿਆ ਹੈ। ਇਹ 26 ਸਾਲਾ ਨੌਜਵਾਨ ਵਾਇਲਾ ਸੋਪੋ ਸੀ, ਜਿਸਨੇ ਬੀਤੀ 23 ਮਈ ਨੂੰ ਬੱਚੀ ਨੂੰ ਇਨ੍ਹਾਂ ਜਿਆਦਾ ਕੁੱਟਿਆ ਕਿ ਉਸਦੀ ਹਸਪਤਾਲ ਪੁੱਜਣ ਤੋਂ ਬਾਅਦ ਮੌਤ ਹੋ ਗਈ। ਆਕਲੈਂਡ ਹਾਈ ਕੋਰਟ ਵਲੋਂ ਇਸ ਵਹਿਸ਼ੀ ਪਿਓ ਨੂੰ 17 ਸਾਲ ਦੀ ਸਜਾ ਸੁਣਾਈ ਗਈ ਹੈ। ਕਾਉਂਟੀ ਮੈਨੂਕਾਊ ਦੇ ਡਿਟੈਕਟਿਵ ਇੰਸਪੈਕਟਰ ਵੇਰਿਕ ਐਡਕਿਨ ਨੇ ਦੱਸਿਆ ਕਿ ਭਾਂਵੇ ਇਸ ਸਖਤ ਸਜਾ ਦੇ ਬਾਵਜੂਦ ਬੱਚੀ ਨੂੰ ਵਾਪਿਸ ਨਹੀਂ ਲਿਆਇਆ ਜਾ ਸਕਦਾ, ਪਰ ਇਸ ਸਜਾ ਨਾਲ ਬੱਚੇ ਦੇ ਹੋਰ ਪਰਿਵਾਰਿਕ ਮੈਂਬਰਾਂ ਅਤੇ ਕਮਿਊਨਿਟੀ ਨੂੰ ਇਹ ਸੰਤੁਸ਼ਟੀ ਜਰੂਰ ਹੋਏਗੀ ਕਿ ਉਸਦੇ ਕਾਤਲ ਨੂੰ ਸਹੀ ਫੈਸਲਾ ਸੁਣਾਇਆ ਗਿਆ ਹੈ।