ਨਿਊਜੀਲੈਂਡ ਹੈਲਥ ਸਿਸਟਮ ਦੇ ਲਗਾਤਾਰ ਵਿਗੜਦੇ ਹਾਲਾਤ

Spread the love

ਖਾਂਸੀ-ਜੁਕਾਮ ਵਰਗੀਆਂ ਬੱਚਿਆਂ ਦੀਆਂ ਬਿਮਾਰੀਆਂ ਲਈ ਮਾਪਿਆਂ ਨੂੰ ਕਰਨੀ ਪੈ ਰਹੀ ਘੰਟਿਆਂ ਲੰਬੀ ਉਡੀਕ
ਆਕਲੈਂਡ (ਹਰਪ੍ਰੀਤ ਸਿੰਘ) – ਲੋਅਰ ਹੱਟ ਦੇ ਰਹਿਣ ਵਾਲੇ ਜਤਿੰਦਰ ਸਿੰਘ (ਬਦਲਿਆ ਨਾਮ) ਨੇ ਦੱਸਿਆ ਕਿ ਉਸਨੂੰ ਆਪਣੇ 2 ਸਾਲ ਦੇ ਬੱਚੇ ਦੀ ਖਾਂਸੀ-ਜੁਕਾਮ ਦੀ ਬਿਮਾਰੀ ਲਈ ਆਫਟਰ-ਆਰ ਕਲੀਨਿਕ ਵਿੱਚ ਜਾਣਾ ਪਿਆ, ਕਿਉਂਕਿ ਰੇਗੁਲਰ ਜੀਪੀ ਕਲੀਨਿਕ ਲਈ 2 ਹਫਤੇ ਤੋਂ ਵਧੇਰੇ ਲੰਬੀ ਅਪਾਇਂਮੈਂਟ ਸੀ। ਪਰ ਉਸਦੀ ਹੈਰਾਨਗੀ ਦੀ ਉਸ ਵੇਲੇ ਤੱਕ ਹੱਦ ਨਾ ਰਹੀ ਕਿਉਂਕਿ ਕਲੀਨਿਕ ਦੇ 5.30 ਵਜੇ ਖੁੱਲਣ ਤੋਂ ਪਹਿਲਾਂ ਹੀ ਦਰਜਨਾ ਮਾਪੇ ਠੰਢ ਵਿੱਚ ਆਪਣੇ ਬੱਚਿਆਂ ਨਾਲ ਕਲੀਨਿਕ ਖੁੱਲਣ ਦੀ ਉਡੀਕ ਕਰ ਰਹੇ ਸਨ ਤੇ ਜਦੋਂ ਕਲੀਨਿਕ ਖੁੱਲੀ ਤਾਂ ਅੰਦਰ ਜਾਕੇ ਕਲੀਨਿਕ ਦੇ ਹਾਲਾਤ ਹੋਰ ਵੀ ਮਾੜੇ ਸਨ, ਜਿੱਥੇ ਦਰਜਨਾਂ ਦੀ ਗਿਣਤੀ ਵਿੱਚ ਬਿਮਾਰ ਬੱਚੇ ਤੇ ਲੋਕ ਇੱਕ-ਦੂਜੇ ਦੇ ਬਿਲਕੁਲ ਨਜਦੀਕ ਖੜੇ ਸਨ ਤੇ ਉੱਥੇ ਬੈਠਣ ਦਾ ਵੀ ਚੰਗਾ ਪ੍ਰਬੰਧ ਨਹੀਂ ਸੀ।
ਕਲੀਨਿਕ ਹਾਈ ਸਟਰੀਟ ਹੱਬ ਵਿਖੇ ਸਥਿਤ ਹੈ ਤੇ ਕਲੀਨਿਕ ਦਾ ਨਾਮ ਗਰੀਨ ਕਰੋਸ ਹੈਲਥ ਹੈ।