ਨਾਰਥ ਆਈਲੈਂਡ ਦੇ ਫੂਡਸਟੱਫਸ ਦੇ ਸੈਂਕੜੇ ਸਟੋਰਾਂ ਵਿੱਚ ਲੁੱਟਾਂ ਤੇ ਹਿੰਸਕ ਘਟਨਾਵਾਂ ਵਿੱਚ ਹੋਇਆ ਦੁੱਗਣਾ ਵਾਧਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਫੂਡਸਟੱਫਸ ਦੇ ਤਾਜਾ ਜਾਰੀ ਹੋਏ ਆਂਕੜੇ ਤੋਂ ਪਤਾ ਲੱਗਾ ਹੈ ਕਿ ਕੰਪਨੀ ਦੇ ਨਾਰਥ ਆਈਲੈਂਡ ਦੇ 320 ਸਟੋਰਾਂ ਵਿੱਚ ਇਸ ਸਾਲ ਦੇ ਪਹਿਲੇ 3 ਮਹੀਨਿਆਂ ਵਿੱਚ ਹੀ 5124 ਲੁੱਟਾਂ ਤੇ ਹੋਰ ਹਿੰਸਕ ਘਟਨਾਵਾਂ ਵਾਪਰ ਚੁੱਕੀਆਂ ਹਨ, ਇਹ ਘਟਨਾਵਾਂ ਪੈਕ ਐਂਡ ਸੇਵ, ਨਿਊਵਰਲਡ, ਫੌਰਸਕੁਏਅਰ ਸਟੋਰਾਂ ‘ਤੇ ਵਾਪਰੀਆਂ ਹਨ ਅਤੇ ਬੀਤੇ ਸਾਲ ਦੇ ਅਖੀਰਲੇ ਕੁਆਰਟ ਦੇ ਮੁਕਾਬਲੇ ਇਨ੍ਹਾਂ ਘਟਨਾਵਾਂ ਵਿੱਚ ਦੁੱਗਣਾ ਵਾਧਾ ਹੋਇਆ ਹੈ, ਜੋ ਕਿ ਗ੍ਰਾਹਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈਕੇ ਚਿੰਤਾ ਦਾ ਵਿਸ਼ਾ ਹੈ। ਇਸ ਸੱਮਸਿਆ ਨਾਲ ਨਜਿੱਠਣ ਲਈ ਕਈ ਉਪਰਾਲਿਆਂ ਦੇ ਨਾਲ-ਨਾਲ ਕੰਪਨੀ ਨੇ ਫੈਸ਼ਲ ਰੇਕਗਨਾਈਜੇਸ਼ਨ ਤਕਨੀਕ ਦੀ ਵਰਤੋਂ ਵੀ ਸ਼ੁਰੂ ਕੀਤੀ ਹੈ, ਇਹ ਤਕਨੀਕ ਟ੍ਰਾਇਲ ਵਜੋਂ 25 ਸਟੋਰਾਂ ਵਿੱਚ ਵਰਤੀ ਜਾ ਰਹੀ ਹੈ ਤੇ ਸਮੇਂ ਦੇ ਨਾਲ-ਨਾਲ ਸਟੋਰਾਂ ਦੀ ਗਿਣਤੀ ਵਧਾਈ ਜਾਏਗੀ।