ਦੁਨੀਆਂ ਭਰ ਵਿੱਚ ਪੰਜਾਬੀਆਂ ਦਾ ਮਾਣ ਸਾਬਿਤ ਹੋ ਰਹੀਆਂ ਗ੍ਰਿਫਿਥ ਸਿੱਖ ਖੇਡਾਂ ਦੀ

Spread the love

ਆਸਟ੍ਰੇਲੀਆ ਭਰ ਵਿੱਚ ਹੋਰ ਰਹੀ ਉਡੀਕ
ਇਸ ਵਾਰ ਜੂਨ ਵਿੱਚ ਕਿੰਗਸ ਬਰਥਡੇਅ ਲੋਂਗ ਵੀਕੈਂਡ ‘ਤੇ ਹੋਣਗੀਆਂ ਖੇਡਾਂ
ਮੈਲਬੋਰਨ (ਹਰਪ੍ਰੀਤ ਸਿੰਘ) – ਸ਼ਹੀਦੀ ਟੂਰਨਾਮੈਂਟ ਗ੍ਰਿਫਿਥ ਜਾਂ ਗ੍ਰਿਫਿਥ ਸਿੱਖ ਖੇਡਾਂ ਦੇ ਨਾਮ ਨਾਲ ਆਸਟ੍ਰੇਲੀਆ ਹੀ ਨਹੀਂ ਬਲਕਿ ਦੁਨੀਆਂ ਭਰ ਵਿੱਚ ਜਿੱਥੇ ਪੰਜਾਬੀ ਵੱਸਦੇ ਹਨ, ਉੱਥੇ ਉਨ੍ਹਾਂ ਲਈ ਮਾਣ ਸਾਬਿਤ ਹੋ ਰਹੀਆਂ ਹਨ ਇਹ ਖੇਡਾਂ। ਬੀਤੇ ਸਾਲ ਹੋਈ ਇਸ ਇਵੈਂਟ ਨੂੰ ਗ੍ਰਿਫਿਥ ਬਿਜ਼ਨੈਸ ਚੈਂਬਰ ਵਲੋਂ ਆਉਟਸਟੇਂਡਿੰਗ ਵੀਜੀਟਰ ਐਕਸਪੀਰੀਅਂਸ ਅਵਾਰਡ ਨਾਲ ਸਨਮਾਨਿਆ ਗਿਆ ਸੀ। ਇਸ ਵਾਰ ਦੀਆਂ 26ਵੀਆਂ ਖੇਡਾਂ 8 ਤੇ 9 ਜੂਨ 2024 ਨੂੰ ਕਿੰਗਸ ਬਰਥਡੇ ਲੋਂਗ ਵੀਕੈਂਡ ‘ਤੇ ਹੋਣ ਜਾ ਰਹੀਆਂ ਹਨ, ਜਿਸ ਲਈ ਨਾ ਸਿਰਫ ਆਸਟ੍ਰੇਲੀਆ ਬਲਕਿ ਦੁਨੀਆਂ ਦੇ ਕਈ ਮੁਲਕਾਂ ਵਿੱਚ ਵੱਸਦੇ ਪੰਜਾਬੀ ਪੁੱਜਣਗੇ।
ਸਿਰਫ ਪੰਜਾਬੀਆਂ ਵਿੱਚ ਹੀ ਨਹੀਂ ਬਲਕਿ ਇਹ ਖੇਡਾਂ ਗੋਰਿਆਂ ਲਈ ਵੀ ਆਕਰਸ਼ਣ ਦਾ ਕੇਂਦਰ ਬਣ ਰਹੀਆਂ ਹਨ, ਮੁਫਤ ਐਂਟਰੀ, ਮੁਫਤ ਖਾਣ-ਪੀਣ ਇਸ ਮੈਗਾ ਇਵੈਂਟ ਨੂੰ ਹੋਰ ਚਾਰ ਚੰਨ ਲਾ ਦਿੰਦੀਆਂ ਹਨ। ਸੋ ਇਸ ਵਾਰ ਦੀਆਂ ਖੇਡਾਂ ਵਿੱਚ ਪੁੱਜਣਾ ਨਾ ਭੁੱਲਿਓ।