ਨਿਊਜੀਲੈਂਡ ਵਾਲਿਓ ਭਵਿੱਖ ਦੀ ਉਡਾਣ ਲਈ ਹੋ ਜਾਓ ਤਿਆਰ

Spread the love

ਆਕਲੈਂਡ ਤੋਂ ਵਲੰਿਗਟਨ ਸਿਰਫ 2 ਘੰਟੇ ਵਿੱਚ ਤੇ ਉਹ ਵੀ ਬਿਲਕੁਲ ਸਸਤੇ ਵਿੱਚ
ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਾਸੀ ਇੱਕ ਨਵੀਂ ਭਵਿੱਖ ਦੀ ਸਵਾਰੀ ਲਈ ਤਿਆਰ ਹੋ ਜਾਣ, ਜੋ ਨਾ ਸਿਰਫ ਉਨ੍ਹਾਂ ਨੂੰ ਸਮੇਂ ਸਿਰ ਮੰਜਿਲ ‘ਤੇ ਪਹੁੰਚਾਏਗੀ, ਬਲਕਿ ਇਹ ਸਵਾਰੀ ਬਿਲਕੁਲ ਕਿਫਾਇਤੀ ਹੋਏਗੀ। ਜੀ ਹਾਂ ਨਿਊਜੀਲੈਂਡ ਵਿੱਚ ਜਲਦ ਹੀ ਸੀਗਲਾਈਡਰਾਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਓਸ਼ਨ ਫਲਾਇਰ ਕੰਪਨੀ ਨਾਲ $145 ਮਿਲੀਅਨ ਦੀ ਡੀਲ ਵੀ ਸਾਈਨ ਹੋਈ ਹੈ, ਜਿਸ ਤਹਿਤ ਨਿਊਜੀਲੈਂਡ ਵਿੱਚ ਆਉਂਦੇ ਕੁਝ ਸਾਲਾਂ ਵਿੱਚ ਅਜਿਹੇ 25 ਸੀਗਲਾਈਡਰ ਲਿਆਉਂਦੇ ਜਾਣਗੇ। ਜੋ ਮਹਿੰਗੀਆਂ ਹੁੰਦੀਆਂ ਉਡਾਣਾ ਦੇ ਮੁਕਾਬਲੇ ਸਸਤੇ, ਵਾਜਿਬ ਤੇ ਵਾਤਾਵਰਣ ਦੇ ਅਨੁਕੂਲ ਹੋਣਗੇ। ਇੱਕ ਸੀ ਗਲਾਈਡਰ ਹਵਾ ਤੋਂ 10 ਮੀਟਰ ਦੀ ਉਚਾਈ ‘ਤੇ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੱਕ ਜਾ ਸਕਦਾ ਹੈ ਤੇ ਇਸ ਦਾ ਕਿਰਾਇਆ ਵੀ $100 ਤੋਂ $125 ਦੇ ਵਿਚਕਾਰ ਹੋਏਗਾ। ਇਹ ਸੀਗਲਾਈਡਰ ਪੂਰੀ ਤਰ੍ਹਾਂ ਬੈਟਰੀ ਨਾਲ ਚੱਲਣ ਵਾਲੇ ਹੋਣਗੇ।