ਜਾਣੋ ਕਾਰ ਵਿੱਚ ਬੈਠਾ ਪੈਸੇਂਜਰ ਜੇ ਸ਼ਰਾਬ ਪੀ ਰਿਹਾ ਤਾਂ ਹੋ ਸਕਦਾ ਮੋਟਾ ਜੁਰਮਾਨਾ ਜਾਂ ਨਹੀਂ!

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਕਾਰ ਚਲਾਉਣ ਵਾਲਾ ਡਰਾਈਵਰ ਤਾਂ ਜਾਹਿਰ ਤੌਰ ‘ਤੇ ਨਿਊਜੀਲੈਂਡ ਜਾਂ ਆਸਟ੍ਰੇਲੀਆ ਵਿੱਚ ਸ਼ਰਾਬ ਪੀਕੇ ਗੱਡੀ ਚਲਾਉਣ ਦੇ ਯੋਗ ਨਹੀਂ ਹੈ, ਪਰ ਕੀ ਪੈਸੇਂਜਰ ਅਜਿਹਾ ਕਰ ਸਕਦਾ ਹੈ ਤਾਂ ਆਓ ਤੁਹਾਨੂੰ ਦੱਸੀਏ ਕਿ ਨਿਊਜੀਲੈਂਡ ਵਿੱਚ ਯਾਤਰੀ ਸਿਰਫ ਉਨ੍ਹਾਂ ਹਲਾਤਾਂ ਵਿੱਚ ਸ਼ਰਾਬ ਪੀ ਸਕਦਾ ਹੈ, ਜੇਕਰ ਉਹ ਸ਼ਰਾਬ ਮੁਕਤ ਜੋਨ ਵਿੱਚ ਹੈ, ਜੇ ਅਜਿਹਾ ਨਹੀਂ ਤਾਂ ਪੈਸੇਂਜਰ ਕਰਕੇ ਵੀ ਤੁਹਾਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ, ਇਸੇ ਤਰ੍ਹਾਂ ਆਸਟ੍ਰੇਲੀਆ ਦੀਆਂ ਕੁਝ ਕੁ ਸਟੇਟਾਂ ਵਿੱਚ ਤਾਂ ਪੈਸੇਂਜਰ ਸ਼ਰਾਬ ਪੀ ਸਕਦਾ ਹੈ, ਪਰ ਜੇ ਤੁਸੀਂ ਕੁਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ, ਨਾਰਦਨ ਟੈਰੀਟਰੀ, ਤਸਮਾਨੀਆ, ਏਸੀਟੀ ਵਿੱਚ ਹੋ ਤੇ ਤੁਸੀਂ ਭਾਂਵੇ ਪੈਸੇਂਜਰ ਹੋ ਤਾਂ ਜਨਤੱਕ ਥਾਵਾਂ ‘ਤੇ ਸ਼ਰਾਬ ਪੀਣ ਕਾਰਨ ਤੁਹਾਨੂੰ ਮੋਟਾ ਜੁਰਮਾਨਾ ਹੋ ਸਕਦਾ ਹੈ।