ਨਿਊਜੀਲੈਂਡ ਵਾਸੀਆਂ ਲਈ ਖਰਾਬ ਮੌਸਮ ਦੀ ਚੇਤਾਵਨੀ ਹੋਈ ਜਾਰੀ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਬੇਅ ਆਫ ਪਲੈਂਟੀ ਲਈ ਮੈੱਟਸਰਵਿਸ ਨੇ ਤੂਫਾਨੀ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਇਸ ਖਰਾਬ ਮੌਸਮ ਦੌਰਾਨ ਇਲਾਕੇ ਵਿੱਚ ਟੋਰਨੇਡੋ ਵੀ ਬਣ ਸਕਦਾ ਹੈ, ਜੋ ਇਲਾਕੇ ਦੇ ਪੂਰਬੀ ਹਿੱਸਿਆਂ ਨੂੰ ਕਾਫੀ ਪ੍ਰਭਾਵਿਤ ਕਰ ਸਕਦਾ ਹੈ। ਅੱਜ ਸਵੇਰ ਤੱਕ ਤਾਂ ਇਸੇ ਖਰਾਬ ਮੌਸਮ ਕਾਰਨ ਕੋਰੋਮੰਡ ਪੇਨੀਸੁਲਾ ਵਿਖੇ ਹੜ੍ਹਾਂ ਵਰਗੇ ਹਾਲਾਤ ਵੀ ਪੈਦਾ ਹੋ ਗਏ ਹਨ। ਮੈਟਸਰਵਿਸ ਅਨੁਸਾਰ ਇਨ੍ਹਾਂ ਇਲਾਕਿਆਂ ਵਿੱਚ ਬਣੇ ਲੋਅ ਪ੍ਰੈੱਸ਼ਰ ਏਰੀਆ ਦੇ ਨਤੀਜੇ ਵਜੋਂ ਇਹ ਖਰਾਬ ਮੌਸਮ ਹੋਰ ਵੀ ਜਿਆਦਾ ਗੰਭੀਰ ਦਰਜੇ ਦਾ ਬਣਦਾ ਜਾ ਰਿਹਾ ਹੈ ਤੇ ਇਸੇ ਕਾਰਨ ਅਜੇ ਵੀ ਕਈ ਮੌਸਮੀ ਚੇਤਾਵਨੀਆਂ ਅਮਲ ਵਿੱਚ ਹਨ। ਸਭ ਤੋਂ ਜਿਆਦਾ ਭਾਰੀ ਬਾਰਿਸ਼ ਬੇਅ ਆਫ ਪਲੈਂਟੀ, ਕੋਰੋਮੰਡਲ ਪੈਨੀਸੁਲਾ, ਤਾਸਮਨ ਡਿਸਟ੍ਰੀਕਟ ਦੇ ਇਲਾਕੇ ਵਿੱਚ ਹੋਣ ਦੀ ਗੱਲ ਕਹੀ ਜਾ ਰਹੀ ਹੈ।