ਐਮਜੋਨ ਆਸਟ੍ਰੇਲੀਆ ‘ਚ ਸ਼ੁਰੂ ਕਰਨ ਜਾ ਰਿਹਾ ਨਵੀਂ ਭਰਤੀ ਕੋਈ ਅਨੁਭਵ ਨਹੀਂ, ਕੋਈ ਖਾਸ ਪੜ੍ਹਾਈ ਨਹੀਂ ਲੋੜੀਂਦੀ…

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਭਰ ਵਿੱਚ ਐਮਜੋਨ ਵਲੋਂ 1400 ਨਵੀਆਂ ਨੌਕਰੀਆਂ ਦਿੱਤੀਆਂ ਜਾਣੀਆਂ ਹਨ, ਜਿਨ੍ਹਾਂ ਲਈ ਜਲਦ ਹੀ ਭਰਤੀ ਸ਼ੁਰੂ ਹੋਣ ਜਾ ਰਹੀ ਹੈ। ਆਸਟ੍ਰੇਲੀਆ ਭਰ ਵਿੱਚ ਇਹ ਅਸਾਮੀਆਂ ਭਰੀਆਂ ਜਾਣਗੀਆਂ ਤੇ ਇਹ ਅਸਾਮੀਆਂ ਐਮਜੋਨ ਦੇ ਫੁਲਫਿਲਮੈਂਟ ਸੈਂਟਰ ਲੋਜੀਸਟੀਕਸ ਸਾਈਟਸ ਲਈ ਹੋਣਗੀਆਂ, ਜਿਨ੍ਹਾਂ ਲਈ ਕੋਈ ਵਿਸ਼ੇਸ਼ ਪੜ੍ਹਾਈ ਜਾਂ ਅਨੁਭਵ ਦੀ ਲੋੜ ਨਹੀਂ। ਇਹ ਭਰਤੀਆਂ ਵਿਕਟੋਰੀਆ, ਨਿਊ ਸਾਊਥ ਵੇਲਜ਼, ਵੈਸਟਰਨ ਆਸਟ੍ਰੇਲੀਆ, ਕੁਈਨਜ਼ਲੈਂਡ ਵਿੱਚ ਕੀਤੀਆਂ ਜਾਣਗੀਆਂ। ਇਹ ਰੋਲ ਆਰਜੀ ਹੋਣਗੇ ਤੇ ਆਉਂਸੇ ਸੇਲ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਭਰੇ ਜਾਣਗੇ। ਬੀਤੇ ਸਮੇਂ ਵਿੱਚ ਹੋਏ ਇੱਕ ਸਰਵੇਅ ਵਿੱਚ ਸਾਹਮਣੇ ਆਇਆ ਸੀ ਕਿ ਲਗਾਤਾਰ ਵੱਧਦੀ ਮਹਿੰਗਾਈ ਦੇ ਕਾਰਨ ਬਹੁਤੇ ਆਸਟ੍ਰੇਲੀਆ ਵਾਸੀ ਦੂਜੀ ਨੌਕਰੀ ਦੀ ਭਾਲ ਵਿੱਚ ਹਨ, ਅਜਿਹੇ ਵਿੱਚ ਐਮਜ਼ੋਨ ਵਲੋਂ ਇਹ ਖਬਰ ਕਿਤੇ ਨਾ ਕਿਤੇ ਅਜਿਹੇ ਲੋਕਾਂ ਲਈ ਰਾਹਤ ਭਰੀ ਹੋਏਗੀ।