ਵਲੰਿਗਟਨ ਵਾਸੀ ਨੇ ਜਿੱਤਿਆ $30 ਮਿਲੀਅਨ ਦਾ ਇਸ ਵਾਰ ਦਾ ਜੈਕਪੋਟ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਪਹਿਲਾਂ ਜਿੱਥੇ ਇਹ ਮੰਨਿਆ ਜਾ ਰਿਹਾ ਸੀ ਕਿ ਇਸ ਵਾਰ ਦੇ $30 ਮਿਲੀਅਨ ਦੇ ਜੈਕਪੋਟ ਦਾ ਵਿਜੈਤਾ ਵਾਇਰੀਰਾਪਾ ਦੇ ਛੋਟੇ ਜਿਹੇ ਟਾਊਨ ਕਾਰਟਰਟਨ ਦਾ ਹੈ, ਉੱਥੇ ਹੀ ਲੋਟੋ ਨੇ ਅੱਜ ਸਾਫ ਕਰ ਦਿੱਤਾ ਹੈ ਕਿ ਇਸ ਵਾਰ ਦੇ ਵੀਕੈਂਡ ਦੌਰਾਨ ਕੱਢੇ ਗਏ ਜੈਕਪੋਟ ਦਾ ਅਸਲ ਵਿਜੈਤਾ ਕੋਈ ਵਲੰਿਗਟਨ ਵਾਸੀ ਹੈ। ਜਿਨ੍ਹੇਂ ਇਹ ਇਨਾਮ ਜਿੱਤਿਆ ਹੈ। 2024 ਦੀ ਇਹ ਲੋਟੋ ਦੀ ਸਭ ਤੋਂ ਵੱਡੀ ਜਿੱਤ ਹੈ। ਲੋਟੋ ਨੇ ਦੱਸਿਆ ਹੈ ਕਿ ਜਲਦ ਹੀ ਉਹ ਵਿਜੈਤਾ ਬਾਰੇ ਹੋਰ ਵੀ ਜਾਣਕਾਰੀ ਜਾਰੀ ਕਰਨਗੇ।