ਕੈਨੇਡਾ ਦੀ ਅੰਤਰ-ਰਾਸ਼ਟਰੀ ਕ੍ਰਿਕੇਟ ਟੀਮ ਵਿੱਚ ਭਾਰਤੀਆਂ ਦਾ ਬੋਲਬਾਲਾ, 9 ਖਿਡਾਰੀ ਭਾਰਤੀ ਮੂਲ ਦੇ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਇਸ ਮਹੀਨੇ ਯੂ ਐਸ ਏ ਕ੍ਰਿਕੇਟ ਨਾਲ ਹੋਣ ਜਾ ਰਹੀ ਬਾਈਲੇਟਰਲ ਸੀਰੀਜ਼ ਲਈ ਕੈਨੇਡਾ ਕ੍ਰਿਕੇਟ ਵਲੋਂ ਆਪਣੀ ਟੀਮ ਦਾ ਐਲਾਨ ਕੀਤਾ ਗਿਆ ਹੈ। ਇਸ ਸੀਰੀਜ਼ ਦੇ ਸਾਰੇ ਮੈਚ ਕ੍ਰਿਕੇਟ ਕੈਨੇਡਾ ਯੂਟਿਊਬ ਦੇ ਚੈਨਲ ‘ਤੇ ਲਾਈਵ ਸਟਰੀਮ ਰਾਂਹੀ ਪ੍ਰਸਾਰਿਤ ਹੋਣਗੇ ਤੇ ਕਮਾਲ ਦੀ ਗੱਲ ਹੈ ਕਿ ਇਸ ਟੀਮ ਵਿੱਚ ਕੁੱਲ 9 ਖਿਡਾਰੀ ਭਾਰਤੀ ਮੂਲ ਦੇ ਹਨ; ਜਿਨ੍ਹਾਂ ਵਿੱਚ ਦਿਲਪ੍ਰੀਤ ਬਾਜਵਾ, ਹਰਸ਼ ਥਾਕਰ, ਨਿਖਿਲ ਦੱਤਾ, ਨਵਨੀਤ ਧਾਲੀਵਾਲ, ਪ੍ਰਗਟ ਸਿੰਘ, ਪ੍ਰਵੀਨ ਕੁਮਾਰ, ਰਿਸ਼ੀ ਜੋਸ਼ੀ, ਸ਼੍ਰੇਸ ਮੋਵਾ, ਉਦੈ ਭਗਵਾਨ ਸਿੰਘ।