ਐਡੀਲੇਡ ਵਿੱਚ ਹੋਣ ਵਾਲੇ ਮੇਲੇ ਦਾ ਪੋਸਟਰ ਹੋਇਆ ਰੀਲੀਜ਼

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਐਡੀਲੇਡ ਵਿਖੇ ਹੋਣ ਵਾਲੇ ‘ਮੇਲਾ ਐਡੀਲੇਡ’ ਦਾ ਪੋਸਟਰ ਅੱਜ ਜਾਰੀ ਕਰ ਦਿੱਤਾ ਗਿਆ ਹੈ। ਇਹ ਮੇਲਾ ਇੰਡੀਅਨ ਆਸਟ੍ਰੇਲੀਅਨ ਮੀਡੀਆ ਆਫ ਸਾਊਥ ਆਸਟ੍ਰੇਲੀਆ ਦੇ ਸਹਿਯੋਗ ਸਦਕਾ 21 ਐਲਿਸ ਪਾਰਕ, ਵੈਸਟ ਟੇਰੇਸ ਵਿਖੇ ਕਰਵਾਇਆ ਜਾਏਗਾ, ਇਸ ਵਾਰ 10 ਤੋਂ 11 ਸਾਲ ਤੇ 12 ਤੋਂ 14 ਸਾਲ ਦੇ ਬੱਚਿਆਂ ਦੀ ਕਬੱਡੀ ਦੇ ਸ਼ੋਅ ਮੈਚ ਕਰਵਾਏ ਜਾਣਗੇ। ਸਵੇਰੇ 10 ਵਜੇ ਮੇਲਾ ਐਡੀਲੇਡ ਦਾ ਵਿੱਚ ਬੱਚਿਆਂ ਦੀਆਂ ਦੌੜਾਂ,ਬੱਚਿਆਂ ਦੇ ਧਾਰਮਿਕ ਇਤਿਹਾਸਕ ਜਾਣਕਾਰੀ ਸੰਬੰਧੀ ਪੇਪਰ ਸਵਾਲ ਜਵਾਬ ਹੋਣਗੇ ਮੁਕਾਬਲੇ ਤੇ ਜੇਤੂਆਂ ਨੂੰ ਦਿਲ ਖਿੱਚਵੇ ਇਨਾਮ ਵੰਡੇ ਜਾਣਗੇ। ਵੇਖਣ ਯੋਗ ਹੋਣਗੇ ਵਾਲੀਬਾਲ ਦੇ ਰੌਚਿਕ ਮੈਚ ਜੋ ਸਵੇਰੇ 10-00 ਵਜੇ ਸੁਰੂ ਹੋਣਗੇ ਤੇ ਕਬੱਡੀ ਦੇ ਖਿਡਾਰੀ ਖੇਡ ਕਬੱਡੀ ਦਾ 11.00 ਵਜੇ ਖੇਡ ਪ੍ਰਦਰਸ਼ਨ ਕਰਨਗੇ। ਮੇਲੇ ਚ ਦਿਲ ਖਿੱਚਵੇਂ ਇਨਾਮ ਵੰਡੇ ਜਾਣਗੇ, ਕਬੱਡੀ, ਵਾਲੀਬਾਲ ਦੇ ਰੌਚਿਕ ਮੁਕਾਬਲੇ, ਕੁਰਸੀ ਰੇਸ,ਗਿੱਧਾ,ਭੰਗਡ਼ਾ, ਸੱਭਿਆਚਾਰਕ ਗੀਤ ਸੰਗੀਤ ਚ ਮਸ਼ਹੂਰ ਉੱਘੀ ਗਾਇਕਾ ਅਮਨ ਰੋਜੀ, ਸੁਖ਼ਰੀਤ ਬੁੱਟਰ, ਲੇਖਕ ਬੱਬੂ ਬਰਾੜ ਪੂਰੀ ਟੀਮ ਨਾਲ ਤੇ ਹਰਪ੍ਰੀਤ ਢਿੱਲੋਂ, ਜੱਸੀ ਕੌਰ, ਰਣਜੀਤ ਮਨੀ, ਰਾਣੀ ਹਰਦੀਪ, ਮੇਜ਼ਬਾਨੀ ਜਗਦੀਪ ਜੋਗਾ ਨਾਲ ਮੇਲੇ ਚ ਰੌਣਕਾਂ ਲਾਉਣ ਲਈ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।