ਸਿਡਨੀ ਚਰਚ ਵਿਖੇ ਹੋਏ ਹਮਲੇ ਨੂੰ ਪੁਲਿਸ ਨੇ ਐਲਾਨਿਆ ਅੱਤਵਾਦੀ ਹਮਲਾ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਦੀ ਬਿਸ਼ਪ ਆਫ ਕ੍ਰਾਈਸ ਦ ਗੁੱਡ ਸ਼ੈਫਰਡ ਚਰਚ ਵਿਖੇ ਹੋਏ ਹਮਲੇ ਨੂੰ ਪੁਲਿਸ ਨੇ ਅੱਤਵਾਦੀ ਹਮਲਾ ਦੱਸਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 15 ਸਾਲਾ ਲੜਕੇ ਦੀ ਗ੍ਰਿਫਤਾਰੀ ਕੀਤੀ ਹੈ, ਜਿਸ ਵਲੋਂ ਬਿਸ਼ਪ ਸਮੇਤ ਕਈਆਂ ਨੂੰ ਛੁਰੇ ਨਾਲ ਜਖਮੀ ਕੀਤਾ ਗਿਆ ਹੈ। ਉਸ ਵੇਲੇ ਇੱਕ ਪ੍ਰੇਅਰ ਸਭਾ ਚੱਲ ਰਹੀ ਸੀ, ਜੋ ਯੂਟਿਊਬ ‘ਤੇ ਲਾਈਵ ਹੋ ਰਹੀ ਸੀ, ਜਿਸ ਕਾਰਨ ਇਹ ਹਮਲਾ ਯੂਟਿਊਬ ‘ਤੇ ਪ੍ਰਸਾਰਿਤ ਹੋ ਗਿਆ। ਨਿਊ ਸਾਊਥ ਵੇਲਜ਼ ਦੀ ਕਮਿਸ਼ਨਰ ਕੇਰਨ ਵੈੱਬ ਦਾ ਕਹਿਣਾ ਹੈ ਕਿ ਇਹ ਹਮਲਾ ਧਾਰਮਿਕ ਤੌਰ ‘ਤੇ ਪ੍ਰੇਰਿਤ ਕੱਟੜਵਾਦ ਦਾ ਨਤੀਜਾ ਹੈ।
ਕੇਰਨ ਨੇ ਬਿਆਨਬਾਜੀ ਵਿੱਚ ਇਹ ਵੀ ਦੱਸਿਆ ਕਿ ਜੋ ਬੱਚੇ ਗਏ ਉਹ ਕਿਸਮਤ ਵਾਲੇ ਹਨ, ਕਿਉਂਕਿ ਦੋਸ਼ੀ ਦਾ ਮਕਸਦ ਸਾਰਿਆਂ ਦਾ ਕਤਲ ਕਰਨਾ ਸੀ।