ਨਿਊਜੀਲੈਂਡ ਦਾ ਬੀਤੇ 30 ਸਾਲਾਂ ਵਿੱਚ ਸਭ ਤੋਂ ਵੱਡਾ ਡੈਮ ਬਣਕੇ ਹੋਇਆ ਤਿਆਰਕੁੱਲ $200 ਮਿਲੀਅਨ ਹੋਇਆ ਖਰਚਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਦਾ ਬੀਤੇ 30 ਸਾਲਾਂ ਵਿੱਚ ਬਣਿਆ ਵੱਡੇ ਪੱਧਰ ਦਾ ਪਹਿਲਾ ਡੈਮ ‘ਵਾਇਮੀਆ ਡੈਮ’ ਆਪਣੀ ਸਮਾਂ ਸੀਮਾ ਤੋਂ 2 ਸਾਲ ਬਾਅਦ ਤਿਆਰ ਹੋ ਗਿਆ ਹੈ। ਇਸ ਡੈਮ ‘ਤੇ ਪਹਿਲਾਂ $105 ਦਾ ਅਨੁਮਾਨਿਤ ਖਰਚਾ ਆਉਣਾ ਸੀ, ਪਰ ਹੁਣ ਤੱਕ ਇਸ ਡੈਮ ‘ਤੇ $198 ਮਿਲੀਅਨ ਖਰਚਾ ਆ ਚੁੱਕਾ ਹੈ। ਇਸ ਡੈਮ ਦੇ ਰੇਜ਼ਰਵੇਅਰ ਵਿੱਚ 13 ਬਿਲੀਅਨ ਲੀਟਰ ਪਾਣੀ ਸਟੋਰ ਕੀਤਾ ਜਾ ਸਕਦਾ ਹੈ।