ਐਸ਼ਬਰਟਨ ਦੇ ਫਾਰਮ ‘ਤੇ ਕੰਮ ਦੌਰਾਨ ਕਰਮਚਾਰੀ ਦੀ ਹੋਈ ਮੌਤ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਐਸ਼ਬਰਟਨ ਦੇ ਫਾਰਮ ‘ਤੇ ਕੰਮ ਦੌਰਾਨ ਵਾਪਰੀ ਦੁਰਘਟਨਾ ਵਿੱਚ ਇੱਕ ਕਰਮਚਾਰੀ ਦੀ ਮੌਤ ਹੋਣ ਦੀ ਖਬਰ ਹੈ। ਇਹ ਫਾਰਮ ਨਿਊਲੈਂਡ ਦੇ ਸਿੰਗਲਟਰੀ ਰੋਡ ‘ਤੇ ਸਥਿਤ ਹੈ। ਪੁਲਿਸ ਦੇ ਬੁਲਾਰੇ ਅਨੁਸਾਰ ਮੌਕੇ ‘ਤੇ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 10.10 ‘ਤੇ ਬੁਲਾਇਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਇੱਕ ਨੌਜਵਾਨ ਵਿਅਕਤੀ ਮ੍ਰਿਤਕ ਹਾਲਤ ਵਿੱਚ ਮਿਲਿਆ। ਮੌਕੇ ‘ਤੇ ਇੱਕ ਐਂਬੁਲੈਂਸ ਅਤੇ ਇੱਕ ਰੈਪਿਡ ਰਿਸਪਾਂਸ ਵਹੀਕਲ ਪੱੁਜਿਆ ਦੱਸਿਆ ਜਾ ਰਿਹਾ ਹੈ।