ਏ ਐਨ ਜੈਡ ਬੈਂਕ ਨੇ ਗ੍ਰਾਹਕਾਂ ਲਈ ਚੈੱਕ ਬੁੱਕਾਂ ਦੀ ਸੁਵਿਧਾ ਕੀਤੀ ਬੰਦ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਏ ਐਨ ਜੈਡ ਬੈਂਕ ਨੇ ਆਸਟ੍ਰੇਲੀਆ ਭਰ ਵਿੱਚ ਆਪਣੇ ਗ੍ਰਾਹਕਾਂ ਨੂੰ ਚੈੱਕ ਬੁੱਕਾਂ ਦੀ ਸੁਵਿਧਾ ਬੰਦ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ 16 ਜੂਨ ਤੋਂ ਲਾਗੂ ਹੋਏਗਾ। ਏ ਐਨ ਜੈਡ ਬੈਂਕ ਦਾ ਇਸ ਸਬੰਧੀ ਇਹ ਹਵਾਲਾ ਹੈ ਕਿ ਗ੍ਰਾਹਕਾਂ ਵਲੋਂ ਆਨਲਾਈਨ ਲੈਣ-ਦੇਣ ਵਧਣ ਦੇ ਚਲਦਿਆਂ ਚੈੱਕ ਬੁੱਕਾਂ ਦੀ ਵਰਤੋਂ ਨਾ ਦੇ ਬਰਾਬਰ ਕੀਤੀ ਜਾ ਰਹੀ ਹੈ ਤੇ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ। ਦੱਸਦੀਏ ਕਿ ਆਂਕੜਿਆਂ ਅਨੁਸਾਰ 90% ਆਸਟ੍ਰੇਲੀਆ ਵਾਸੀਆਂ ਨੇ ਬੀਤੇ ਲੰਬੇ ਸਮੇਂ ਤੋਂ ਚੈੱਕ ਬੁੱਕਾਂ ਦੀ ਵਰਤੋਂ ਲੈਣ-ਦੇਣ ਲਈ ਨਹੀਂ ਕੀਤੀ ਹੈ ਤੇ ਕੁੱਲ ਭੁਗਤਾਨਾਂ ਦਾ ਸਿਰਫ 0.02% ਭੁਗਤਾਨ ਹੀ ਚੈੱਕਾਂ ਰਾਂਹੀ ਕੀਤਾ ਗਿਆ ਹੈ।