ਆਸਟ੍ਰੇਲੀਆ ਆਉਣ ਦੇ ਸੁਪਨੇ ਨੇ ਲਈ ਇਸ ਭਾਰਤੀ ਮੂਲ ਦੇ ਨੌਜਵਾਨ ਦੀ ਜਾਨ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਹੈਦਰਾਬਾਦ ਦਾ ਰਹਿਣ ਵਾਲਾ ਅਸਫਾਨ ਮੁਹੰਮਦ, ਜਿਸਦਾ ਸੁਪਨਾ ਸੀ ਕਿ ਉਹ ਆਪਣੇ ਪਰਿਵਾਰ ਨੂੰ ਆਸਟ੍ਰੇਲੀਆ ਲੈ ਆਏ, ਜਿੱਥੇ ਉਸਦੀ ਸਾਲੀ ਤੇ ਉਸਦਾ ਪਰਿਵਾਰ ਰਹਿੰਦੇ ਸਨ। ਅਸਫਾਨ ਨੇ ਇਸ ਲਈ 2 ਵਾਰ ਆਈਲੈਟਸ ਵੀ ਦਿੱਤੀ ਪਰ ਉਹ ਅਸਫਲ ਰਿਹਾ ਤੇ ਇਸ ਨਿਰਾਸ਼ਾ ਨੇ ਉਸਦਾ ਇੰਡੀਆ ਛੱਡਣ ਦਾ ਸੁਪਨਾ ਹੋਰ ਪੱਕਾ ਕਰ ਦਿੱਤਾ, ਉਸਨੂੰ ਕਿਸੇ ਐਜੰਟ ਨੇ ਰੂਸ ਦੀ ਆਰਮੀ ਵਿੱਚ ਬਤੌਰ ਹੈਲਪਰ ਸਕਿਓੲਰਟੀ ਪਰਸਨ ਦੀ ਨੌਕਰੀ ਕਰਨ ਦੀ ਸਲਾਹ ਦਿੱਤੀ। ਕਾਰਨ ਸੀ ਉਹ ਅਜਿਹਾ ਕਰਕੇ ਰੂਸ ਦੀ ਸਿਟੀਜਨਸ਼ਿਪ ਆਸਾਨੀ ਨਾਲ ਹਾਸਿਲ ਕਰ ਸਕਦਾ ਸੀ ਤੇ ਕਿਸੇ ਵੀ ਦੇਸ਼ ਵਿੱਚ ਬਿਨ੍ਹਾਂ ਦਿੱਕਤ ਜਾ ਸਕਦਾ ਸੀ।
4 ਮਹੀਨੇ ਪਹਿਲਾਂ ਰੂਸ ਗਏ ਅਸਫਾਨ ਨੇ ਉੱਥੋਂ ਦੀ ਆਰਮੀ ਵਿੱਚ ਨੌਕਰੀ ਕਰ ਲਈ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ ਤੇ ਯੂਕਰੇਨ ਨਾਲ ਚੱਲ ਰਹੀ ਜੰਗ ਵਿੱਚ ਹੋਏ ਡਰੋਨ ਹਮਲੇ ਵਿੱਚ ਬੁਰੀ ਤਰ੍ਹਾਂ ਜਖਮੀ ਹੋਣ ਤੋਂ ਬਾਅਦ ਉਸਦੀ ਮੌਤ ਹੋ ਗਈ। ਹੁਣ ਅਸਫਾਨ ਦੇ 2 ਬੇਟੇ ਇੱਕ 2 ਸਾਲ ਤੇ ਇੱਕ ਦੀ ਉਮਰ 8 ਮਹੀਨੇ, ਆਪਣੇ ਪਿਤਾ ਦੀ ਉਡੀਕ ਵਿੱਚ ਹਮੇਸ਼ਾ ਹੀ ਰਹਿਣਗੇ। ਅਸਫਾਨ ਦੇ ਭਰਾ ਅਨੁਸਾਰ ਉਸਨੇ ਅਸਫਾਨ ਨੂੰ ਬਹੁਤ ਸਮਝਾਇਆ ਸੀ, ਪਰ ਉਸਨੇ ਕਿਸੇ ਦੀ ਵੀ ਨਾ ਮੰਨੀ।
ਰੂਸ ਨੇ ਆਪਣੀ ਫੋਰਨ ਪਾਲਸੀ ਤਹਿਤ ਵਿਦੇਸ਼ੀਆਂ ਨੂੰ ਰੂਸ ਛੇਤੀ ਪੱਕਾ ਕਰਨ ਲਈ ਤੇ $2000 ਦੀ ਤਨਖਾਹ ਦਾ ਲਾਲਚ ਦੇਕੇ ਹੁਣ ਤੱਕ ਹਜਾਰਾਂ ਦੀ ਗਿਣਤੀ ਵਿੱਚ ਭਰਤੀ ਕਰ ਲਈ ਹੈ, ਜਿਸ ਵਿੱਚ ਬਹੁਤੇ ਦੱਖਣੀ ਏਸ਼ੀਆਈ ਦੇਸ਼ਾਂ ਨਾਲ ਸਬੰਧਤ ਹਨ।