ਸਿਡਨੀ ਬੋਂਡਾਈ ਜੰਕਸ਼ਨ ਮਾਲ ਹਮਲੇ ਵਿੱਚ ਜਖਮੀ 9 ਮਹੀਨੇ ਦੇ ਬੱਚੇ ਨੂੰ ਹਸਪਤਾਲ ਤੋਂ ਕੀਤਾ ਗਿਆ ਡਿਸਚਾਰਜ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਬੋਂਡਾਈ ਜੰਕਸ਼ਨ ਮਾਲ ਵਿੱਚ ਜਖਮੀ ਹੋਣ ਵਾਲੇ 9 ਮਹੀਨੇ ਦੇ ਬੱਚੇ ਬਾਰੇ ਚੰਗੀ ਖਬਰ ਆਈ ਹੈ, ਬੱਚੇ ਨੂੰ ਹਸਪਤਾਲ ਵਿੱਚ 1 ਹਫਤੇ ਦੇ ਇਲਾਜ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਹੈ। ਦੱਸਦੀਏ ਕਿ ਇਸ ਹਮਲੇ ਵਿੱਚ ਬੱਚੇ ਦੀ ਮਾਂ ਦੀ ਵੀ ਉਸ ਵੇਲੇ ਮੌਤ ਹੋ ਗਈ ਸੀ, ਜਦੋਂ ਉਹ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਹਮਲਾਵਰ ਨਾਲ ਭਿੱੜ ਗਈ। ਇਸ ਹਮਲੇ ਵਿੱਚ ਜਖਮੀ ਹੋਏ ਹੋਰ ਕਈ ਜਣੇ ਅਜੇ ਵੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।