ਮੈਲਬੋਰਨ ਏਅਰਪੋਰਟ ਕਸਟਮ ਨੂੰ ਮਿਲੀ ਵੱਡੀ ਕਾਮਯਾਬੀ

Spread the love

3 ਨੌਜਵਾਨ ਮੁਟਿਆਰਾਂ ਤੋਂ 30 ਕਿਲੋ ਕੋਕੀਨ ਕੀਤੀ ਬਰਾਮਦ
ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਏਅਰਪੋਰਟ ‘ਤੇ ਕਸਟਮ ਵਿਭਾਗ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਅਮਰੀਕਾ ਤੋਂ ਪੁੱਜੀਆਂ 3 ਨੌਜਵਾਨ ਮੁਟਿਆਰਾਂ ਤੋਂ ਕਸਟਮ ਵਿਭਾਗ ਨੇ 30 ਕਿਲੋ ਕੋਕੀਨ ਬਰਾਮਦ ਕੀਤੀ ਹੈ, ਹਰ ਮਹਿਲਾ ਕੋਲ 10 ਕਿਲੋ ਕੋਕੀਨ ਮੌਜੂਦ ਸੀ। ਕੋਕੀਨ ਦਾ ਅੰਤਰ-ਰਾਸ਼ਟਰੀ ਬਜਾਰ ਵਿੱਚ ਮੁੱਲ $10 ਮਿਲੀਅਨ ਦੱਸਿਆ ਜਾ ਰਿਹਾ ਹੈ। ਨੌਜਵਾਨ ਮੁਟਿਆਰਾਂ ਦੀ ਉਮਰ 22 ਸਾਲ ਤੇ 24 ਸਾਲ ਦੱਸੀ ਜਾ ਰਹੀ ਹੈ, ਜਦਕਿ ਇੱਕ ਮਹਿਲਾ ਦੀ ਉੇਮਰ 35 ਸਾਲ ਹੈ। ਆਸਟ੍ਰੇਲੀਆ ਬਾਰਡਰ ਫੋਰਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇਨ੍ਹਾਂ ਮਹਿਲਾਵਾਂ ਦੇ 6 ਸੂਟਕੇਸ ਫਰੌਲੇ, ਜਿਨ੍ਹਾਂ ਵਿੱਚੋਂ ਕੋਕੀਨ ਦੇ ਕਈ ਪੈਕੇਟ ਬਰਾਮਦ ਹੋਏ।