ਆਕਲੈਂਡ ਦੇ ਜਿਊਲਰੀ ਸਟੋਰ ਨੂੰ 9 ਦਿਨਾਂ ਵਿੱਚ ਦੂਜੀ ਵਾਰ ਬਣਾਇਆ ਗਿਆ ਨਿਸ਼ਾਨਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਵਿੱਚ ਲੁਟੇਰੇ ਬੇਖੌਫ ਹਨ ਤੇ ਪੁਲਿਸ ਦੀ ਇਨ੍ਹਾਂ ਲੁਟੇਰਿਆਂ ਨੂੰ ਬਿਲਕੁਲ ਵੀ ਪ੍ਰਵਾਹ ਨਹੀਂ। ਇਹੀ ਕਾਰਨ ਹੈ ਕਿ ਆਕਲੈਂਡ ਦੀ ਮੁੱਖ ਸਟਰੀਟ ਵਿੱਚ ਬੀਤੇ 9 ਦਿਨਾਂ ਦੇ ਅੰਤਰਾਲ ਵਿੱਚ ਇੱਕੋ ਜਿਊਲਰੀ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਜਿਊਲਰੀ ਸਟੋਰ ਨਿਊਮਾਰਕੀਟ ਵਿਖੇ ਸਥਿਤ ਹੈ। ਪਹਿਲਾਂ ਇਸ ਸਟੋਰ ਨੂੰ 12 ਅਪ੍ਰੈਲ ਨੂੰ ਲੁੱਟਿਆ ਗਿਆ ਸੀ ਤੇ ਕਰਮਚਾਰੀਆਂ ਨੇ ਆਪਣੇ ਆਪ ਨੂੰ ਬਚਾਉਣ ਲਈ ਸੈਫਟੀ ਰੂਮ ਵਿੱਚ ਲੁਕੋ ਲਿਆ ਸੀ ਤੇ ਉਸਤੋਂ ਬਾਅਦ 21 ਅਪ੍ਰੈਲ ਨੂੰ ਇਸੇ ਸਟੋਰ ਨੂੰ ਮੁੜ ਤੋਂ ਨਿਸ਼ਾਨਾ ਬਣਾਇਆ ਗਿਆ। ਲੁਟੇਰਿਆਂ ਨੇ ਜਿਊਲਰੀ ਵਾਲੇ ਕੈਬਿਨੇਟ ਤੋੜਣ ਲਈ ਹਥੌੜਿਆਂ ਅਤੇ ਟਾਇਰ ਆਇਰਨ ਰਾਡ ਦੀ ਵਰਤੋਂ ਕੀਤੀ ਸੀ।