ਪਰਿਵਾਰਿਕ ਮੈਂਬਰਾਂ ਨੂੰ ਜਹਿਰੀਲਾ ਖਾਣਾ ਦੇ ਕੇ ਮਾਰਨ ਵਾਲੀ ਇਸ ਮਹਿਲਾ ਨੂੰ ਹੋ ਸਕਦੀ ਉਮਰ ਕੈਦ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਐਰਿਨ ਪੈਟਰਸਨ ਵਿਕਟੋਰੀਆ ਦੇ ਲਿਓਨਗਾਥਾ ਦੀ ਰਹਿਣ ਵਾਲੀ ਹੈ, ਪਰ ਉਸਨੇ ਦਿਲ ਦਹਿਲਾ ਦੇਣ ਵਾਲਾ ਘਿਨੌਣੇ ਕਾਰੇ ਨੂੰ ਅੰਜਾਮ ਦਿੱਤਾ ਹੈ, ਉਸਨੇ ਆਪਣੇ ਘਰ ਸੱਦ ਕੇ ਆਪਣੇ ਸਾਬਕਾ ਸੱਸ-ਸਹੁਰੇ ਤੇ ਇੱਕ ਹੋਰ ਰਿਸ਼ਤੇਦਾਰ ਨੂੰ ਜਹਿਰੀਲੀ ਮਸ਼ਰੂਮ ਦਾ ਲੰਚ ਕਰਵਾਇਆ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ, ਉਸਨੇ ਆਪਣੇ ਸਾਬਕਾ ਪਤੀ ਨੂੰ ਵੀ ਇਸ ਮੌਕੇ ਸੱਦਿਆ ਸੀ, ਪਰ ਉਹ ਖਾਣੇ ‘ਤੇ ਨਾ ਪੁੱਜਾ।
ਮੈਲਬੋਰਨ ਦੀ ਅਦਾਲਤ ਵਿੱਚ ਐਰਿਨ ਦੀ ਪੇਸ਼ੀ ਕਰਵਾਈ ਗਈ ਹੈ ਤੇ ਉਸ ‘ਤੇ ਕਤਲ ਦੇ 3 ਅਤੇ ਕਤਲ ਦੀ ਕੋਸ਼ਿਸ਼ ਦੇ 5 ਦੋਸ਼ ਲਾਏ ਗਏ ਹਨ। ਦੋਸ਼ੀ ਸਾਬਿਤ ਹੋਣ ‘ਤੇ ਐਰਿਨ ਨੂੰ ਉਮਰ ਕੈਦ ਦੀ ਸਜਾ ਸੁਣਾਈ ਜਾ ਸਕਦੀ ਹੈ।