ਆਸਟ੍ਰੇਲੀਆ ਵਾਲਿਓ ਐਨਜ਼ੈਕ ਡੇਅ ਵੀਕੈਂਡ ਮੌਕੇ ਰਹਿਓ ਸਾਵਧਾਨ!

Spread the love

ਆਸਟ੍ਰੇਲੀਆ ਵਾਲਿਓ ਐਨਜ਼ੈਕ ਡੇਅ ਵੀਕੈਂਡ ਮੌਕੇ ਰਹਿਓ ਸਾਵਧਾਨ!ਡਬਲ ਡੀਮੈਰਿਟ ਪੋਇੰਟਾਂ ਨਾਲ ਹੋਣਗੇ ਮੋਟੇ ਜੁਰਮਾਨੇ
ਮੈਲਬੋਰਨ (ਹਰਪ੍ਰੀਤ ਸਿੰਘ) – ਐਨਜ਼ੈਕ ਡੇਅ ਵੀਕੈਂਡ ਮੌਕੇ ਤੇਜ ਰਫਤਾਰ ਜਾਂ ਗੱਡੀ ਚਲਾਉਂਦਿਆਂ ਮੋਬਾਇਲ ਦੀ ਵਰਤੋਂ, ਸੀਟ ਬੈਲਟ ਨਾ ਪਾਉਣਾ ਆਦਿ ਦੀ ਗਲਤੀ ਕਰਨ ‘ਤੇ ਡਬਲ ਡੀਮੈਰਿਟ ਪੋਇੰਟ ਤੇ ਨਾਲ ਹੀ ਮੋਟੇ ਜੁਰਮਾਨੇ ਕੀਤੇ ਜਾਣਗੇ। ਇਹ ਸਖਤ ਨਿਯਮ 24 ਅਪ੍ਰੈਲ ਦੁਪਹਿਰ 12 ਵਜੇ ਤੋਂ 28 ਅਪ੍ਰੈਲ ਰਾਤ 12 ਵਜੇ ਤੱਕ ਲਾਗੂ ਰਹਿਣਗੇ। ਨਿਊ ਸਾਊਥ ਵੇਲਜ਼, ਦ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ, ਕੁਈਨਜ਼ਲੈਂਡ, ਵੈਸਟਰਨ ਆਸਟ੍ਰੇਲੀਆ ਵਿੱਚ ਇਹ ਨਿਯਮ ਹਰ ਪਬਲਿਕ ਹੋਲੀਡੇਅ ਮੌਕੇ ਲਾਗੂ ਹੋਇਆ ਕਰਨਗੇ।