ਐਨਜ਼ੈਕ ਡੇਅ: ਪਹਿਲੀ ਸੰਸਾਰ ਜੰਗ ਮੌਕੇ ਸੇਵਾਵਾਂ ਦੇਣ ਵਾਲੇ 16 ਭਾਰਤੀ ਫੌਜੀਆਂ ਵਿੱਚੋਂ 9 ਫੌਜੀ ਸਨ ਸਿੱਖ

Spread the love

ਆਕਲੈਂਡ (ਹਰਪ੍ਰੀਤ ਸਿੰਘ) ਪਹਿਲੀ ਸੰਸਾਰ ਜੰਗ ਮੌਕੇ ਆਸਟ੍ਰੇਲੀਆ ਤੇ ਨਿਊਜੀਲੈਂਡ ਦੇ ਫੌਜੀਆਂ ਵਲੋਂ ਦਿੱਤੀਆਂ ਸੇਵਾਵਾਂ ਤੇ ਸ਼ਹਾਦਤਾਂ ਨੂੰ ਸਮਰਪਿਤ ਐਨਜ਼ੈਕ ਡੇਅ ਹਰ ਸਾਲ ਮਨਾਇਆ ਜਾਂਦਾ ਹੈ। ਦੱਸਦੀਏ ਕਿ ਪਹਿਲੀ ਸੰਸਾਰ ਜੰਗ ਵਿੱਚ ਆਸਟ੍ਰੇਲੀਆ ਵਲੋਂ 9 ਸਿੱਖਾਂ ਨੇ ਵੀ ਹਿੱਸਾ ਲਿਆ ਸੀ। ਇਨ੍ਹਾਂ ਵਿੱਚੋਂ ਇੱਕ ਅਜਿਹੇ ਹੀ ਸਿੱਖ ਫੌਜੀ ਦੇ ਪੋਤੇ ਨੇਹਚਲ ਸਿੰਘ ਇਸ ਵੇਲੇ ਆਸਟ੍ਰੇਲੀਆ ਦੇ ਮੈਲਬੋਰਨ ਵਿੱਚ ਰਹੇ ਹਨ ਤੇ ਉਨਾਂ ਦਾ ਕਹਿਣਾ ਹੈ ਕਿ ਆਪਣੇ ਦਾਦੇ ਕਾਰਨ ਉਨ੍ਹਾਂ ਦੇ ਆਸਟ੍ਰੇਲੀਆ ਨਾਲ ਬਣੇ ਇਸ ਨਾਤੇ ਨੂੰ ਉਹ ਹੀ ਗਹਿਰਾਈ ਨਾਲ ਦੇਖਦੇ ਹਨ, ਭਾਂਵੇ ਨੇਹਚਲ ਸਿੰਘ ਦਾ ਜਨਮ ਇੰਡੀਆ ਵਿੱਚ ਹੀ ਹੋਇਆ ਸੀ, ਪਰ ਉਨ੍ਹਾਂ ਦੇ ਦਾਦਾ ਦਸੇਂਦਾ ਸਿੰਘ ਜੀ ਵਲੋਂ ਆਸਟ੍ਰੇਲੀਆ ਦੀ 34/3 ਲਾਈਟ ਹੋਰਸ ਰੈਜੀਮੈਂਟ ਲਈ ਪ੍ਰਾਈਵੇਟ ਵਜੋਂ ਸੇਵਾਵਾਂ ਦਿੱਤੀਆਂ, ਫੌਜ ਵਿੱਚ ਆਪਣੀ ਸੁਨਿਹਰੀ ਤੇ ਨੀਲੀ ਦਸਤਾਰ ਧਾਰਨ ਕਰਨ ਲਈ ਜਾਣੇ ਜਾਂਦੇ ਸਨ। ਕਈ ਦਹਾਕੇ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦੇਣ ਤੋਂ ਬਾਅਦ ਉਹ 1939 ਵਿੱਚ ਵਾਪਿਸ ਆਪਣੀ ਪਤਨੀ ਤੇ ਬੱਚਿਆਂ ਕੋਲ ਇੰਡੀਆ ਚਲੇ ਗਏ। ਉਨ੍ਹਾਂ ਆਸਟ੍ਰੇਲੀਆ ਦੀਆਂ ਫੌਜਾਂ ਵਲੋਂ ਇਜੀਪਟ ਵਿੱਚ ਲੜ੍ਹਾਈ ਲੜੀ।
ਕ੍ਰਿਸਟਲ ਜੋਰਡਨ ਤੇ ਲੈਨ ਕੇਨਾ ਅਜਿਹੇ ਇਤਿਹਾਸਕਾਰ ਹਨ, ਜੋ ਆਸਟ੍ਰੇਲੀਅਨ ਇੰਡੀਅਨ ਇਤਿਹਾਸਿਕ ਸੁਸਾਇਟੀ ਨਾਲ ਜੁੜੇ ਹਨ ਤੇ ਉਨ੍ਹਾਂ ਨੇ ਇੰਡੀਅਨ ਐਨਜ਼ੈਕ ਫੌਜੀਆਂ ‘ਤੇ ਕਿਤਾਬ ਵੀ ਲਿਖੀ ਹੈ। ਉਨ੍ਹਾਂ ਅਨੁਸਾਰ 16 ਭਾਰਤੀ ਫੌਜੀਆਂ ਵਿੱਚੋਂ 9 ਸਿੱਖ ਫੌਜੀ ਸਨ, ਜਿਨ੍ਹਾਂ ਆਸਟ੍ਰੇਲੀਅਨ ਇੰਪੀਰੀਅਲ ਫੌਜਾਂ ਲਈ ਆਪਣੀਆਂ ਸੇਵਾਵਾਂ ਨਿਭਾਈਆਂ, ਇਨ੍ਹਾਂ ਮਹਾਨ ਫੌਜੀਆਂ ਦੇ ਨਾਮ ਹਨ ਅਮਾਹ ਸਿੰਘ, ਹਜਾਰਾ ਸਿੰਘ, ਨੇਨ ਸਿੰਘ ਸੇਲਾਨੀ, ਦੇਵੀ ਸਿੰਘ, ਗੁਰਬਚਨ ਸਿੰਘ, ਸਰਨ ਸਿੰਘ, ਗਨੇਸਾ ਸਿੰਘ, ਸਿਰਦਾਰ ਸਿੰਘ, ਦਸੇਂਦਾ ਸਿੰਘ।