ਗਲਤ ਰਸਤਾ ਦੱਸਣ ਲਈ ਜੋੜੇ ਨੇ ਗੂਗਲ ਮੈਪ ‘ਤੇ ਕੀਤਾ ਮਿਲੀਅਨ ਡਾਲਰਾਂ ਦਾ ਕਾਨੂੰਨੀ ਦਾਅਵਾ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਅਮਰੀਕਾ ਦੇ ਰਹਿਣ ਵਾਲੇ ਜੈਸਨ ਤੇ ਕੈਥਰੀਨ ਜ਼ੋਲਡਜ਼ ਨੇ ਗੂਗਲ ਮੈਪ ‘ਤੇ ਇਸ ਲਈ ਕਾਨੂੰਨੀ ਦਾਅਵਾ ਕੀਤਾ ਹੈ, ਕਿਉਂਕਿ ਗੂਗਲ ਮੈਪ ਦੀ ਗਲਤੀ ਕਾਰਨ ਉਨ੍ਹਾਂ ਨੂੰ ਅਜਿਹੇ ਰਸਤੇ ਤੋਂ ਲੰਘਣਾ ਪਿਆ, ਜਿਸ ਕਾਰਨ ਉਨ੍ਹਾਂ ਦੀ ਜਾਨ ‘ਤੇ ਬਣ ਆਈ। ਜੋੜਾ ਸਾਊਥ ਅਫਰੀਕਾ ਘੁੰਮਣ ਗਿਆ ਸੀ, ਜਿੱਥੇ ਉਨ੍ਹਾਂ ਨੇ ਆਪਣੇ ਹੋਟਲ ਤੋਂ ਏਅਰਪੋਰਟ ਜਾਣ ਲਈ ਗੂਗਲ ਮੈਪ ਲਾਇਆ ਪਰ ਰਸਤਾ ਹੈੱਲ ਰਨ ਨਾਮ ਦੇ ਇਲਾਕੇ ਚੋਂ ਹੋਕੇ ਗੁਜਰਿਆ, ਜਿੱਥੇ ਇੱਕ ਰੈਡਲਾਈਟ ‘ਤੇ ਰੁਕਣ ਮੌਕੇ ਅਚਾਨਕ ਕੁਝ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਜੈਸਨ ਦਾ ਜਬਾੜਾ ਟੁੱਟ ਗਿਆ ਤੇ ਲੁਟੇਰੇ ਉਨ੍ਹਾਂ ਦੇ ਮੋਬਾਇਲ, ਕੈਸ਼, ਕ੍ਰੈਡਿਟ ਕਾਰਡ ਸਭ ਲੈ ਗਏ। ਜੈਸਨ ਤੇ ਕੈਥਰੀਨ ਅਨੁਸਾਰ ਬਦਨਾਮ ਹੋਣ ਕਾਰਨ ਇਹ ਰਸਤਾ ਪਹਿਲਾਂ ਹੀ ਗੂਗਲ ਨੂੰ ਕਈ ਵਾਰ ਲੋਕਾਂ ਨੂੰ ਨਾ ਦਿਖਾਉਣ ਲਈ ਕਿਹਾ ਜਾ ਚੁੱਕਿਆ ਹੈ, ਪਰ ਇਸਦੇ ਬਾਵਜੂਦ ਅਜੇ ਵੀ ਇਹ ਰਸਤਾ ਗੂਗਲ ਮੈਪ ‘ਤੇ ਮੌਜੂਦ ਹੈ, ਜਿਸ ਕਾਰਨ ਦੋਨਾਂ ਨੇ ਗੂਗਲ ਮੈਪ ਖਿਲਾਫ ਇਹ ਕਦਮ ਚੁੱਕਿਆ।