ਕੈਂਟਰਬਰੀ ਵਿੱਚ ਨਸ਼ਾ ਕਰਕੇ ਲਰਨਿੰਗ ਲਾਇਸੈਂਸ ‘ਤੇ ਗੱਡੀ ਚਲਾੳੇੁਣ ਵਾਲੇ ਨੌਜਵਾਨ ਡਰਾਈਵਰ ਨੂੰ ਸਾਢੇ 3 ਸਾਲ ਦੀ ਕੈਦ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਕੈਂਟਰਬਰੀ ਦੇ ਰੰਗੀਰੋਆ ਦੇ 18 ਸਾਲਾ ਡਰਾਈਵਰ ਨੂੰ ਮੈਥ ਨਾਮ ਦਾ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼ ਹੇਠ 3.5 ਸਾਲ ਦੀ ਸਜਾ ਸੁਣਾਈ ਗਈ ਹੈ। ਸਜਾ ਦਾ ਮੁੱਖ ਕਾਰਨ ਗੱਡੀ ਦੇ ਨਾਲ ਵਾਪਰੇ ਹਾਦਸੇ ਕਾਰਨ 18 ਸਾਲਾ ਜ਼ਾਰਾ ਮਿਸ਼ਲ ਦੀ ਮੌਤ ਹੋਣ ਨੂੰ ਦੱਸਿਆ ਜਾ ਰਿਹਾ ਹੈ, ਐਡਮ ਰੈਪਸਨ ਨੇ ਆਪਣੇ ‘ਤੇ ਲੱਗੇ ਮੈਨਸਲੋਟਰ ਦੇ ਦੋਸ਼ਾਂ ਨੂੰ ਵੀ ਕਬੂਲਿਆ ਹੈ। ਪੁਲਿਸ ਨੇ ਛਾਣਬੀਣ ਵਿੱਚ ਦੱਸਿਆ ਕਿ ਐਡਮ ਮੌਕੇ ਤੋਂ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਹ ਘਟਨਾਕ੍ਰਮ ਉਸ ਵੇਲੇ ਸ਼ੁਰੂ ਹੋਇਆ ਜਦੋਂ ਪੁਲਿਸ ਗੈਰ-ਕਾਨੂੰਨੀ ਰੈਸਿੰਗ ਵਾਲੀ ਥਾਂ ਛਾਪੇਮਾਰੀ ਕਰਨ ਪੁੱਜੀ, ਹਾਦਸਾ ਬੀਤੀ ਸਤੰਬਰ ਵਿੱਚ ਵਾਪਰਿਆ ਸੀ।