ਆਕਲੈਂਡ (ਹਰਪ੍ਰੀਤ ਸਿੰਘ) – ਦੱਖਣੀ ਆਕਲੈਂਡ ਦੇ ਵਾਇਉਕੁ ਵਿਖੇ ਇੱਕ ਘਰ ਦੇ ਡਰਾਈਵ ਵੇਅ ਵਿੱਚ ਬੱਚੇ ਦੀ ਮੌਤ ਹੋਣ ਦੀ ਖਬਰ ਹੈ। ਬੱਚੇ ਦੀ ਮੌਤ ਕਾਰ ਨਾਲ ਟਕਰਾਉਣ ਕਾਰਨ ਹੋਈ ਹੈ ਤੇ ਹਾਦਸੇ ਕਾਰਨ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਹਾਦਸਾ ਮੇਲਸੋਪ ਐਵੇਨਿਊ ਵਿਖੇ ਵਾਪਰਿਆ ਹੈ। ਪਰਿਵਾਰ ਇਸ ਵੇਲੇ ਸਦਮੇ ਵਿੱਚ ਹੈ ਤੇ ਸੁਪੋਰਟ ਸਟਾਫ ਉਨ੍ਹਾਂ ਦੀ ਮੱਦਦ ਕਰ ਰਿਹਾ ਹੈ। ਗੁਆਂਢੀਆਂ ਅਨੁਸਾਰ ਉਸ ਵੇਲੇ ਪਿਤਾ ਆਪਣੀ ਕਾਰ ਨੂੰ ਰਿਵਰਸ ਕਰ ਰਿਹਾ ਸੀ, ਜਦੋਂ ਬੈਕ ਕਰਦਿਆਂ ਉਸਨੇ ਬੱਚੇ ਨੂੰ ਟੱਕਰ ਮਾਰ ਦਿੱਤੀ। ਮਾਮਲੇ ਦੀ ਅਧਿਕਾਰਿਤ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ।