ਬੀਤੇ ਇੱਕ ਸਾਲ ‘ਚ ਘਰਾਂ ਦੇ ਕਿਰਾਇਆਂ ਵਿੱਚ ਹੋਏਰਿਕਾਰਡਤੋੜ ਵਾਧੇ

Spread the love

ਨਿਊਜੀਲੈਂਡ ਵਾਸੀਆਂ ਨੂੰ ਦੇਣੇਪੈ ਰਹੇ ਹਜਾਰਾਂ ਡਾਲਰ ਫਾਲਤੂ
ਆਕਲੈਂਡ (ਹਰਪ੍ਰੀਤ ਸਿੰਘ) – ਮਾਰਚ ਵਿੱਚ ਨਿਊਜੀਲੈਂਡ ਭਰ ਵਿੱਚ ਘਰਾਂ ਦੇ ਔਸਤ ਕਿਰਾਏ $650 ਪ੍ਰਤੀ ਹਫਤੇ ਦਾ ਆਂਕੜਾ ਪਾਰ ਕਰ ਚੁੱਕੇ ਹਨ ਤੇ ਬੀਤੇ ਸਾਲ ਮਾਰਚ ਦੇ ਮੁਕਾਬਲੇ ਇਹ ਕਿਰਾਇਆ 8.3% ਜਿਆਦਾ ਹੈ, ਜੋ ਕਿ ਰਿਹਾਇਸ਼ੀਆਂ ਲਈ ਇਸ ਮਹਿੰਗਾਈ ਦੇ ਸਮੇਂ ਵਿੱਚ ਦਿੱਕਤਾਂ ਦਾ ਕਾਰਨ ਬਣ ਰਿਹਾ ਹੈ। ਆਮ ਤੌਰ ‘ਤੇ ਘਰਾਂ ਦੇ ਕਿਰਾਇਆਂ ਵਿੱਚ ਸਲਾਨਾ 6% ਤੱਕ ਦਾ ਵਾਧਾ ਹੁੰਦਾ ਹੈ, ਪਰ ਮਾਰਚ ਵਿੱਚ ਦਰਜ ਕੀਤਾ ਗਿਆ ਵਾਧਾ ਰਿਕਾਰਡਤੋੜ ਸਾਬਿਤ ਹੋਇਆ ਹੈ ਤੇ ਇਸ ਕਾਰਨ ਹਰ ਸਾਲ ਤੁਹਾਡੀ ਜੇਬ ‘ਤੇ $2600 ਦਾ ਜਿਆਦਾ ਭਾਰ ਪੈਣਾ ਸ਼ੁਰੂ ਹੋ ਗਿਆ ਹੈ। ਸਭ ਤੋਂ ਜਿਆਦਾ ਵਾਧਾ ਵੈਂਗਨੁਈ ਦੇ ਇਲਾਕੇ ਵਿੱਚ ਕਰੀਬ 10% ਤੇ ਸਭ ਤੋਂ ਘੱਟ ਵਾਧਾ ਵਲੰਿਗਟਨ ਵਿੱਚ ਹੋਇਆ ਹੈ।