10 ਸਾਲਾ ਬੱਚੀ ਨੂੰ ਵੱਡੀ ਭੈਣ ਨੇ ਛੁਰੇ ਮਾਰਕੇ ਕੀਤਾ ਕਤਲ

Spread the love

ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਦੇ ਉੱਤਰ ਵਿੱਚ ਸਥਿਤ ਲੇਕ ਮਕੁਆਇਰ ਦੇ ਬੁਲਾਰੁ ਸਥਿਤ ਘਰ ਵਿੱਚ ਇੱਕ 17 ਸਾਲਾ ਲੜਕੀ ਵਲੋਂ ਆਪਣੀ ਹੀ 10 ਸਾਲਾ ਭੈਣ ਨੂੰ ਛੁਰੇ ਮਾਰਕੇ ਕਤਲ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਮੌਕੇ ‘ਤੇ ਜਦੋਂ ਪੁਲਿਸ ਪੁੱਜੀ ਤਾਂ ਉਨ੍ਹਾਂ ਨੂੰ 10 ਸਾਲਾ ਬੱਚੀ ਜਖਮੀ ਹਾਲਤ ਵਿੱਚ ਮਿਲੀ, ਜਿਸਦੇ ਛੁਰੇ ਨਾਲ ਕਈ ਵਾਰ ਕੀਤੇ ਗਏ ਸਨ, ਬੱਚੀ ਨੂੰ ਐਮਰਜੈਂਸੀ ਵਿਭਾਗ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੂੰ ਬਚਾਇਆ ਨਾ ਜਾ ਸਕਿਆ ਤੇ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਮਾਮਲੇ ਵਿੱਚ ਉਸਦੀ 17 ਸਾਲਾ ਵੱਡੀ ਭੈਣ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ।