ਕੈਂਸਰੇ ਦੇ ਮਰੀਜ ਨੇ ਜਿੱਤੀ $1.3 ਬਿਲੀਅਨ ਡਾਲਰ ਦੀ ਰਿਕਾਰਡਤੋੜ ਇਨਾਮੀ ਰਾਸ਼ੀ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਲਾਊਸ ਦੇ ਗਰੀਬ ਦੇਸ਼ ਤੋਂ ਬਹੁਤ ਹੀ ਗਰੀਬੀ ਵਿੱਚ ਪਲਿਆ ਸਾਈਫਨ ਅਮਰੀਕਾ ਦੀ ਸਭ ਤੋਂ ਮਹਿੰਗੀ ਲਾਟਰੀ ਜਿੱਤ ਗਿਆ ਹੈ, ਉਸਨੇ ਓਰੀਗੋਨ ਲਾਟਰੀ ਤੋਂ $1.3 ਬਿਲੀਅਨ ਦੀ ਰਾਸ਼ੀ ਜਿੱਤੀ ਹੈ ਤੇ ਸਾਈਫਨ ਨਾਮ ਦੇ ਸ਼ਖਸ ਨੇ ਦੱਸਿਆ ਕਿ ਉਸਨੇ ਭਾਵੁਕ ਹੁੰਦਿਆਂ ਜਦੋਂ ਆਪਣੀ ਮਾਂ ਨੂੰ ਦੱਸਿਆ ਕਿ ਮਾਂ ਆਪਾ ਹੁਣ ਅਮੀਰ ਹੋ ਗਏ ਹਾਂ ਤਾਂ ਮਾਂ ਨੇ ਪੁੱਛਿਆ ਪੁੱਤ ਕਿੰਨੇ ਅਮੀਰ ਤਾਂ ਸਾਈਫਨ ਨੇ ਕਿਹਾ ਅਸੀਂ ਸੱਚਮੁੱਚ ਅਤੇ ਅਸਲੀ ਵਾਲੇ ਅਮੀਰ ਬਣ ਗਏ ਹਾਂ।
ਸਾਈਫਨ ਨੇ ਦੱਸਿਆ ਕਿ ਇਹ ਪੈਸਾ ਉਹ ਆਪਣੇ ਪਰਿਵਾਰ, ਪਤਨੀ, ਬੱਚਿਆਂ ਤੇ ਦੋਸਤਾਂ ਵਿੱਚ ਵੰਡੇਗਾ ਤੇ ਨਾਲ ਹੀ ਆਪਣੀ ਕੈਂਸਰ ਦੀ ਬਿਮਾਰੀ ਲਈ ਇੱਕ ਵਧੀਆ ਡਾਕਟਰ ਲੱਭੇਗਾ।