ਐਮ ਡੀ ਐਚ ਅਤੇ ਐਵਰੇਸਟ ਕੰਪਨੀਆਂ ਦਾ ਦਾਅਵਾ, ਸਾਡੇ ਪ੍ਰੋਡਕਟਰ 100% ਸੁਰੱਖਿਅਤ

Spread the love

ਨਿਊਜੀਲੈਂਡ ਵਾਲਿਆਂ ਨੂੰ ਘਬਰਾਉਣ ਦੀ ਲੋੜ ਨਹੀਂ

ਆਕਲੈਂਡ (ਹਰਪ੍ਰੀਤ ਸਿੰਘ) – ਕੁਝ ਦਿਨ ਪਹਿਲਾਂ ਹਾਂਗਕਾਂਗ ਤੇ ਸਿੰਗਾਪੁਰ ਵਲੋਂ ਐਮ ਡੀ ਐਚ ਅਤੇ ਐਵਰੇਸਟ ਦੇ ਕੁਝ ਉਤਪਾਦਾਂ ਵਿੱਚ ਖਤਰਨਾਕ ਕੈਂਸਰ ਕਾਰਕ ਕੈਮੀਕਲ ਹੋਣ ਦੀ ਖਬਰ ਸਾਹਮਣੇ ਆਈ ਸੀ, ਇਸ ਸਬੰਧੀ ਨਿਊਜੀਲੈਂਡ ਤੋਂ ਆਪਣਾ ਪੱਖ ਰੱਖਦਿਆਂ ਇਨ੍ਹਾਂ ਮਸਾਲਿਆਂ ਨੂੰ ਨਿਊਜੀਲੈਂਡ ਇਮਪੋਰਟ ਕਰਨ ਵਾਲੀ ਕੰਪਨੀ ਹਰਮਨ ਇਮਪੈਕਸ ਨਿਊਜੀਲੈਂਡ ਦੇ ਮਨਜੀਤ ਸਿੰਘ ਚਾਵਲਾ ਦਾ ਨਿਊਜੀਲੈਂਡ ਵਾਸੀਆਂ ਨੂੰ ਇਨ੍ਹਾਂ ਮਸਾਲਿਆਂ ਦੀ ਵਰਤੋਂ ‘ਤੇ ਨਿਸ਼ਚਿੰਤ ਰਹਿਣ ਲਈ ਕਿਹਾ ਗਿਆ ਹੈ।
ਉਨ੍ਹਾਂ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਐਮ ਡੀ ਐਚ ਅਤੇ ਐਵਰੇਸਟ ਦੋਨੋਂ ਹੀ ਕੰਪਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਕੁਝ ਉਤਪਾਦਾਂ ਵਿੱਚ ਕੈਂਸਰ ਕਾਰਕ ਇਥੀਲੀਨ ਓਕਸਾਈਡ ਹੋਣ ਦੀ ਖਬਰ ਬਿਲਕੁਲ ਵੀ ਸੱਚ ਨਹੀਂ ਹੈ, ਬਲਕਿ ਉਨ੍ਹਾਂ ਦੇ ਉਤਪਾਦ ਗ੍ਰਾਹਕਾਂ ਲਈ 100% ਸੁਰੱਖਿਅਤ ਹਨ ਤੇ ਗ੍ਰਾਹਕ ਨਿਸ਼ਚਿੰਤ ਹੋਕੇ ਇਹ ਉਤਪਾਦ ਖ੍ਰੀਦ ਸਕਦੇ ਹਨ।
ਨਿਊਜੀਲੈਂਡ ਵਿੱਚ ਐਮ ਪੀ ਆਈ (ਮਨਿਸਟਰੀ ਫਾਰ ਪ੍ਰਾਇਮਰੀ ਇੰਡਸਟਰੀ) ਵਲੋਂ ਇਨ੍ਹਾਂ ਮਸਾਲਿਆਂ ਵਿੱਚ ਅਜਿਹੇ ਤੱਤ ਹੋਣ ਬਾਰੇ ਕੋਈ ਖਬਰ ਜਾਰੀ ਨਹੀਂ ਕੀਤੀ ਗਈ ਹੈ।
ਨਾਲ ਹੀ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਾਂਗਕਾਂਗ ਜਾਂ ਫੂਡ ਸੈਫਟੀ ਰੇਗੁਲੇਟਰਾਂ ਵਲੋਂ ਐਮ ਡੀ ਐਚ ਜਾਂ ਐਵਰੇਸਟ ਨਾਲ ਅਜੇ ਤੱਕ ਇਸ ਸਬੰਧੀ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਇਸ ਦਾਅਵੇ ਸਬੰਧੀ ਕੋਈ ਸਬੂਤ ਉਨ੍ਹਾਂ ਕੋਲ ਪੇਸ਼ ਕੀਤੇ ਗਏ ਹਨ।
ਐਮ ਡੀ ਐਚ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਉਤਪਾਦਾਂ ਵਿੱਚ ਇਥੀਲੀਨ ਓਕਸਾਈਡ ਹੋਣ ਦੀ ਗੱਲ ਸੱਚੀ ਨਹੀਂ ਹੈ।
ਐਵਰੇਸਟ ਦਾ ਵੀ ਇਸ ਸਬੰਧੀ ਇਹੀ ਤਰਕ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਉਤਪਾਦ ਸਪਾਈਸ ਬੋਰਡ ਆਫ ਇੰਡੀਆ ਦੀਆਂ ਲੈਬਸ ਵਿੱਚੋਂ ਟੈਸਟ ਹੋਣ ਤੋਂ ਬਾਅਦ ਹੀ ਐਕਸਪੋਰਟ ਲਈ ਪਰਮਿਸ਼ਨ ਹਾਸਿਲ ਕਰਦੇ ਹਨ।