ਆਕਲੈਂਡ ਦਾ 11 ਸਾਲਾ ਜੁਆਕ ਰਹਿ ਚੁੱਕਾ ਸਭ ਤੋਂ ਛੋਟੀ ਉਮਰ ਦਾ ਪਿਓ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਇਸ ਵੇਲੇ ਦੁਨੀਆਂ ਭਰ ਵਿੱਚ ਸਭ ਤੋਂ ਛੋਟੀ ਉਮਰ ਦਾ ਪਿਓ ਬਨਣ ਵਾਲਾ ਸਿਰਫ 11 ਸਾਲ ਦਾ ਜੁਆਕ ਹੈ, ਜੋ ਮੈਕਸੀਕੋ ਦਾ ਰਹਿਣ ਵਾਲਾ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਨਿਊਜੀਲੈਂਡ ਦਾ 11 ਸਾਲਾ ਜੁਆਕ ਵੀ 2012 ਵਿੱਚ ਇੱਕ ਬੱਚੇ ਦਾ ਪਿਓ ਬਣ ਚੁੱਕਾ ਹੈੈ, ਉਸਦੇ ਬੱਚੇ ਨੂੰ ਜਨਮ ਦੇਣ ਵਾਲੀ 36 ਸਾਲਾ ਮਹਿਲਾ ਸੀ, ਜੋ ਉਸਦੇ ਦੋਸਤ ਦੀ ਮਾਂ ਸੀ। ਇਸ ਕਾਰੇ ਲਈ ਮਹਿਲਾ ਨੂੰ ਕ੍ਰਿਮਨਿਲ ਚਾਰਜਸ ਦਾ ਸਾਹਮਣਾ ਵੀ ਕਰਨਾ ਪਿਆ ਸੀ ਤੇ ਕਚਿਹਰੀਆਂ ਵਿੱਚ ਪੇਸ਼ੀ ਲਈ ਜਾਣਾ ਪਿਆ ਸੀ, ਕਿਉਂਕਿ ਕਾਨੂੰਨ ਮੁਤਾਕ 16 ਸਾਲ ਤੋਂ ਘੱਟ ਉਮਰ ਦੇ ਨਾਲ ਯੋਣ ਸਬੰਧ ਬਨਾਉਣਾ ਗੈਰ-ਕਾਨੂੰਨੀ ਹੈ ਅਤੇ ਇਸ ਲਈ ਮਰਦ ਅਤੇ ਔਰਤ ਨੂੰ ਵੱਧ ਤੋਂ ਵੱਧ 20 ਸਾਲ ਤੱਕ ਦੀ ਸਜਾ ਹੋ ਸਕਦੀ ਹੈ।