ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ਵਿੱਚ ਜਲਦ ਹੋਣ ਜਾ ਰਹੇ ਹੋਰ ਬਦਲਾਅ!

Spread the love

ਕਰਮਚਾਰੀ ਬੁਲਾਉਣ ਲਈ ਘੱਟੋ-ਘੱਟ ਲੋੜੀਂਦੀ ਤਨਖਾਹ ਦੀ ਸ਼ਰਤ ਕੀਤੀ ਜਾ ਸਕਦੀ ਖਤਮ – ਇਮੀਗ੍ਰੇਸ਼ਨ ਮਨਿਸਟਰ

ਆਕਲੈਂਡ (ਹਰਪ੍ਰੀਤ ਸਿੰਘ) – ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ਦੀਆਂ ਤਰੁੱਟੀਆਂ ਨੂੰ ਖਤਮ ਕਰਨ ਲਈ ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਨੇ ਹੋਰ ਵੱਡੇ ਪੱਧਰ ‘ਤੇ ਰੀਵਿਊ ਦੀ ਗੱਲ ਕਹੀ ਹੈ ਤੇ ਨਾਲ ਹੀ ਭਰੋਸਾ ਦੁਆਇਆ ਹੈ ਕਿ ਇਸ ਰੀਵਿਊ ਦੌਰਾਨ ਉਨ੍ਹਾਂ ਵਲੋਂ ਇਸ ਦੌਰਾਨ ਇਸ ਮਾਮਲੇ ਵਿੱਚ ਮਿਲੇ ਹਰ ਸੁਝਾਅ ‘ਤੇ ਵੀ ਪੂਰਾ ਧਿਆਨ ਦਿੱਤਾ ਜਾਏਗਾ।
ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸੇ ਰੀਵਿਊ ਦੌਰਾਨ ਸਰਕਾਰ ਵਲੋਂ ਇਸ ਸ਼੍ਰੇਣੀ ਤਹਿਤ ਨਿਊਜੀਲੈਂਡ ਬੁਲਾਏ ਜਾਣ ਲਈ ਪ੍ਰਵਾਸੀ ਕਰਮਚਾਰੀ ਨੂੰ ਪੇਸ਼ਕਸ਼ ਕੀਤੀ ਘੱਟੋ-ਘੱਟ ਲੋੜੀਂਦੀ ਤਨਖਾਹ ਦੀ ਜਰੂਰਤ ਨੂੰ ਵੀ ਖਤਮ ਕਰਨ ਦੀ ਪੂਰੀ ਕੋਸ਼ਿਸ਼ ਹੋਏਗੀ, ਜੋ ਕਿ ਸਰਕਾਰ ਬਨਾਉਣ ਤੋਂ ਪਹਿਲਾਂ ਨੈਸ਼ਨਲ ਪਾਰਟੀ ਨੇ ਅਜਿਹਾ ਕਰਨ ਦਾ ਭਰੋਸਾ ਆਪਣੇ ਚੋਣ ਮਨੋਰਥ ਵਿੱਚ ਦਿੱਤਾ ਸੀ।