ਪੰਜਾਬੀ ਨੌਜਵਾਨ ਦੀ ਮੌਤ ਕਾਰਨ ਸੋਗ ਵਿੱਚ ਭਾਈਚਾਰਾ

Spread the love

ਚੰਗੀ ਆਵਾਜ਼ ਦਾ ਮਾਲ ਸੀ ਨੌਜਵਾਨ ਸ਼ਮਸ਼ੇਰ ਗਿੱਲ
ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬਰੋਨ ਦੇ ਵੁਡਲੀਆ ਦਾ ਰਹਿਣ ਵਾਲਾ ਸ਼ਮੇਸ਼ਰ ਗਿੱਲ ਜਾਂ ਗਿੱਲ ਈਲਵਾਲੀਆ ਭਰ ਜੁਆਨੀ ਇਸ ਜਹਾਨੋਂ ਕੂਚ ਕਰ ਗਿਆ ਹੈ ਤੇ ਮਗਰ ਛੱਡ ਗਿਆ ਹੈ ਆਪਣੀ ਮਾਂ, ਜਿਸਨੇ ਅਜੇ ਕੁਝ ਮਹੀਨੇ ਪਹਿਲਾਂ ਹੀ ਆਪਣੇ ਪਤੀ ਨੂੰ ਗੁਆਇਆ ਸੀ ਤੇ ਹੁਣ ਪੁੱਤ ਨੂੰ ਗੂਆ ਬੈਠੀ। ਭਾਈਚਾਰੇ ਵਿੱਚ ਸ਼ਮਸ਼ੇਰ ਆਪਣੇ ਚੰਗੇ ਸੁਭਾਅ, ਆਪਣੀ ਆਵਾਜ਼ ਤੇ ਗੀਤਕਾਰੀ ਲਈ ਜਾਣਿਆ ਜਾਂਦਾ ਸੀ। ਸ਼ਮਸ਼ੇਰ ਗਿੱਲ ਮੈਲਬੋਰਨ ਵਿੱਚ ਆਪਣੀ ਮਾਤਾ, ਭਰਾ ਤੇ ਭਾਬੀ ਨਾਲ ਰਹਿ ਰਿਹਾ ਸੀ। ਪਰ ਬੀਤੇ 2 ਹਫਤਿਆਂ ਤੋਂ ਹਸਪਤਾਲ ਵਿੱਚ ਭਰਤੀ ਸੀ, ਜਿੱਥੇ ਉਸਦੀ ਹਾਲਤ ਲਗਾਤਾਰ ਵਿਗੜਦੀ ਗਈ। ਸ਼ਮਸ਼ੇਰ 2008 ਵਿੱਚ ਆਸਟ੍ਰੇਲੀਆ ਆਇਆ ਸੀ ਤੇ ਸੰਗਰੂਰ ਦੇ ਈਲਵਾਲੀਆ ਦਾ ਰਹਿਣ ਵਾਲਾ ਸੀ।