ਆਸਟ੍ਰੇਲੀਆ ਵਿੱਚ ਮਹਿਲਾ ਪ੍ਰਧਾਨ ਕਿੱਤਿਆਂ ਵਿੱਚ ਕੰਮ ਕਰਦੀਆਂ ਮਹਿਲਾਵਾਂ ਲਈ ਚੰਗੀ ਖਬਰ!

Spread the love

ਤਨਖਾਹਾਂ ਵਿੱਚ ਹੋ ਸਕਦਾ 9% ਦਾ ਵਾਧਾ

ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਵਿੱਚ ਮਹਿਲਾ ਪ੍ਰਧਾਨ ਕਿੱਤੇ ਜਿਵੇਂ ਕਿ ਚਾਈਲਡਕੇਅਰ, ਐਜੁਕੇਸ਼ਨ, ਹੈਲਥਕੇਅਰ, ਐਜ਼ਡ ਕੇਅਰ, ਵੈਟਰੀਨਰੀ ਅਸੀਸਟੈਂਸ ਵਿੱਚ ਕੰਮ ਕਰਦੀਆਂ ਮਹਿਲਾਵਾਂ ਲਈ ਚੰਗੀ ਖਬਰ ਹੈ।
ਦ ਆਸਟ੍ਰੇਲੀਅਨ ਕਾਉਂਸਲ ਆਫ ਟਰੇਡ ਯੂਨੀਅਨ (ਏਸੀਟੀਯੂ) ਨੇ ਮਹਿਲਾਵਾਂ ਦੇ ਇੱਨ੍ਹਾਂ ਕਿੱਤਿਆਂ ਲਈ ਤਨਖਾਹਾਂ ਵਿੱਚ 9% ਵਾਧੇ ਦੀ ਮੰਗ ਕੀਤੀ ਹੈ, ਇਸ ਵੇਲੇ ਇਨ੍ਹਾਂ ਨੂੰ $26 ਪ੍ਰਤੀ ਘੰਟਾ ਤਨਖਾਹ ਮਿਲਦੀ ਹੈ ਤੇ ਜੇ ਫੇਅਰ ਵਰਕ ਕਮਿਸ਼ਨ ਨਾਲ ਸਹਿਮਤ ਹੁੰਦਾ ਹੈ ਤਾਂ 1 ਜੁਲਾਈ ਤੋਂ ਇਨ੍ਹਾਂ ਕਿੱਤਿਆਂ ਵਿੱਚ ਕੰਮ ਕਰਦੀਆਂ ਮਹਿਲਾਵਾਂ ਦੀ ਝੋਲੀ 9% ਦਾ ਵਾਧਾ ਪਾ ਦਿੱਤਾ ਜਾਏਗਾ ਤੇ ਇਨ੍ਹਾਂ ਦੀਆਂ ਤਨਖਾਹਾਂ $28.50 ਪ੍ਰਤੀ ਘੰਟਾ ਹੋ ਜਾਏਗਾ, ਹਫਤੇ ਦਾ ਕਰੀਬ $90 ਇਹ ਮਹਿਲਾਵਾਂ ਜਿਆਦਾ ਕਮਾਉਣਗੀਆਂ।