ਸਟਾਫ ਦੀ ਕਮੀ ਕਾਰਨ ਨਹੀਂ ਖੋਲਿਆ ਜਾ ਸਕਦਾ ਆਕਲੈਂਡ ਦਾ ਨਵਾਂ ਬਣਿਆ ਇਹ ਹਸਪਤਾਲ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਨਾਰਥਸ਼ੋਰ ਹਸਪਤਾਲ ਦੇ ਨਾਲ ਬਣਿਆਂ $300 ਮਿਲੀਅਨ ਦੀ ਲਾਗਤ ਵਾਲਾ ਟੋਟਾਰਾ ਹੋਮਾਰੁ ਹਸਪਤਾਲ ਅਜੇ ਵੀ ਕਈ ਮਹੀਨੇ ਖੁੱਲਣ ਦੀ ਸੰਭਾਵਨਾ ਨਹੀਂ ਹੈ, 150 ਬੈੱਡ, 8 ਆਪਰੇਸ਼ਨ ਥਿਏਟਰਾਂ ਦੀ ਫਸੀਲਟੀ ਨਾਲ ਬਣਕੇ ਤਿਆਰ ਹੋਇਆ ਇਹ ਹਸਪਤਾਲ ਸਟਾਫ ਮੈਂਬਰਾਂ ਦੀ ਘਾਟ ਅਤੇ ਵਿੱਤੀ ਮੱਦਦ ਕਾਰਨ ਖੁੱਲਣ ਲਈ ਦੇਰੀ ਝੇਲ ਰਿਹਾ ਹੈ। ਹਸਪਤਾਲ ਨੂੰ ਬੀਤੇ ਸਾਲ ਅੰਤ ਤੱਕ ਖੋਲਿਆ ਜਾਣਾ ਸੀ, ਪਰ ਸਰਕਾਰ ਵਲੋਂ ਅਜੇ ਤੱਕ ਇਸਨੂੰ ਖੋਲੇ ਜਾਣ ਦੀ ਪੱਕੀ ਤਾਰੀਖ ਨਹੀਂ ਦੱਸੀ ਗਈ ਹੈ। ਹਸਪਤਾਲ ਨੂੰ ਕਈ ਫੇਸ ਦੌਰਾਨ ਖੋਲਿਆ ਜਾਣਾ ਸੀ, ਪਹਿਲੇ ਫੇਸ ਤਹਿਤ ਇਸਦੀ ਗਰਾਉਂਡ ਤੇ ਫਰਸਟ ਫਲੋਰ ਕਾਰਜਸ਼ੀਲ ਹੋਣੀ ਸੀ।