ਸਿੱਖ ਕੌਮ ਦਾ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ ਨੂੰ ਕੋਟਿ ਕੋਟਿ ਪ੍ਰਣਾਮ

Spread the love

8 ਅਪ੍ਰੈਲ 1990 ਸ਼ਹੀਦੀ ਦਿਹਾੜਾ। ਸਿੱਖ ਕੌਮ ਦਾ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਤੂਫ਼ਾਨ ਨੂੰ ਕੋਟਿ ਕੋਟਿ ਪ੍ਰਣਾਮ। ਜਿਨ੍ਹਾਂ ਦਾ ਨਾਮ ਸਿੱਖੀ ਸੰਘਰਸ਼ ਵਿੱਚ ਹਮੇਸ਼ਾ ਸਿਤਾਰੇ ਵਾਂਗ ਚਮਕਦਾ ਰਹੇਗਾ । ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਜੀ ਦੇ ਭੋਗ ਤੇ 4 ਲੱਖ ਸਿੱਖ ਸੰਗਤ ਪੰਥ ਦੇ ਇਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੀ ਸੀ ਅਤੇ 10 ਬੋਰੀਆਂ ਪੈਸਿਆਂ ਨਾਲ ਭਰੀਆਂ ਗਈਆਂ ਸਨ ਪਰ ਭਾਈ ਸਾਬ ਜੀ ਦੇ ਪਿਤਾ ਬਾਪੂ ਮੋਹਿੰਦਰ ਸਿੰਘ ਜੀ ਨੇ ਵੀ ਇਕ ਪੈਸਾ ਨਾ ਲਿਆ ਤੇ ਇਹ ਕਹਿੰਦੇ ਹੋਏ ਠੁਕਰਾਇਆ ਕਿ “ਮੇਰੇ ਪੁੱਤਰ ਨੇ ਪੰਥ ਲਈ ਆਪਣਾ ਫਰਜ਼ ਨਿਭਾਇਆ ਹੈ। ਇਹ ਇਕ ਸਨਮਾਨ ਅਤੇ ਬਖਸ਼ਿਸ਼ ਹੈ ਕਿ ਮਹਾਰਾਜ ਨੇ ਸਾਡੇ ਤੋਂ ਮਹਾਨ ਸੇਵਾ ਲਈ। ਮੈਂ ਆਪਣੇ ਪੁੱਤਰ ਦੀ ਕੁਰਬਾਨੀ ਤੋਂ ਕੋਈ ਫ਼ਾਇਦਾ ਪ੍ਰਾਪਤ ਨਹੀਂ ਕਰਨਾ ਚਾਹੁੰਦਾ। ਮੈਂ ਆਪਣੇ ਪੁੱਤਰ ਦੀ ਸ਼ਹੀਦੀ ਨਹੀਂ ਵੇਚ ਸਕਦਾ।” ਬਾਪੂ ਜੀ ਨੇ ਸਾਰੀ ਮਾਇਆ ਸ੍ਰੀ ਮਾਨ ਸੰਤ ਬਾਬਾ ਠਾਕਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਸ਼ਹੀਦ ਪਰਿਵਾਰਾਂ ਦੀ ਸੇਵਾ ਲਈ ਸੌਂਪ ਦਿੱਤੀ। ਸਿਰ ਝੁਕਦਾ ਏਦਾਂ ਦੀਆਂ ਮਹਾਨ ਰੂਹਾਂ ਅੱਗੇ🙏🙏